Home » ਪੈਰਾਸੀਟਾਮੋਲ ਸਣੇ 800 ਤੋਂ ਵੱਧ ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, ਕੇਂਦਰ ਨੇ ਦਿੱਤੀ ਪ੍ਰਵਾਨਗੀ

ਪੈਰਾਸੀਟਾਮੋਲ ਸਣੇ 800 ਤੋਂ ਵੱਧ ਜ਼ਰੂਰੀ ਦਵਾਈਆਂ ਹੋਣਗੀਆਂ ਮਹਿੰਗੀਆਂ, ਕੇਂਦਰ ਨੇ ਦਿੱਤੀ ਪ੍ਰਵਾਨਗੀ

by Rakha Prabh
58 views
ਨਵੀਂ ਦਿੱਲੀ, 27 ਮਾਰਚ, (ਯੂ.ਐਨ.ਆਈ.)- ਖਾਣੇ ਦੇ ਤੇਲ, ਰਸੋਈ ਗੈਸ, ਆਟੇ ਤੇ ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਜਲਦ ਹੀ ਦਵਾਈਆਂ ਦੀ ਮਹਿੰਗਾਈ ਦੀ ਮਾਰ ਵੀ ਝਲਣੀ ਪਏਗੀ। ਅਗਲੇ ਮਹੀਨੇ ਤੋਂ 800 ਤੋਂ ਵੱਧ ਦਵਾਈਆਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਦਵਾਈਆਂ ਦੀ ਕੀਮਤਾਂ ਵਿੱਚ 10 ਫੀਸਦੀ ਤੱਕ ਦਾ ਉਛਾਲ ਆ ਸਕਦਾ ਹੈ। ਜਿਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਧਣਗੀਆਂ ਉਨ੍ਹਾਂ ਵਿੱਚ ਬੁਖਾਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ, ਚਮੜੀ ਰੋਗ ਤੇ ਐਨੀਮੀਆ ਦੇ ਇਲਾਜ ਵਿੱਚ ਕੰਮ ਆਉਣ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ। ਪੈਰਾਸਿਟਾਮਾਲ ਵਰਗੀਆਂ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧੇ ਨਾ ਗਾਹਕਾਂ ‘ਤੇ ਵੱਡਾ ਅਸਰ ਪਏਗਾ। ਅਪ੍ਰੈਲ ਤੋਂ ਪੇਨਕਿਲਰ ਤੇ ਐਂਟੀ ਬਾਇਓਟਿਕ ਦੇ ਰੂਪ ਵਿੱਚ ਕੰਮ ਆਉਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਸ਼ਡਿਊਲ ਡਰੱਗਸ ਦੀਆਂ ਕੀਮਤਾਂ ਵਿੱਚ ਇਸ ਵਾਧੇ ਨਨੂੰ ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ। ਨੈਸ਼ਨਲ ਫਾਰਮਾ ਪ੍ਰਾਈਸਿੰਗ ਅਥਾਰਿਟੀ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਦੀ ਕੀਮਤਾਂ ਥੋਕ ਮਹਿੰਗਾਈ ਦਰ ਦੇ ਆਧਾਰ ‘ਤੇ ਵਧਾਈਆਂ ਜਾਣਗੀਆਂ। ਦੱਸ ਦੇਈਏ ਕਿ ਐੱਨ. ਪੀ. ਪੀ. ਏ. ਨੇ ਸ਼ੈਡਿਊਲ ਡਰੱਗਸ ਦੀਆਂ ਕੀਮਤਾਂ ਵਿੱਚ 10.7 ਫੀਸਦੀ ਦੇ ਵਾਧੇ ਲਈ ਇਜਾਜ਼ਤ ਦਿੱਤੀ ਹੈ। ਫਾਰਮਾ ਕੰਪਨੀਆਂ ਕੋਵਿਡ-19 ਮਹਾਮਾਰੀ ਤੋਂ ਬਾਅਦ ਹੀ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਮੰਗ ਕਰ ਰਹੀਆਂ ਸਨ। ਸ਼ੈਡਿਊਲ ਦਵਾਈਆਂ ਵਿੱਚ ਜ਼ਰੂਰੀ ਦਵਾਈਆਂ ਸ਼ਾਮਲ ਹੁੰਦੀਆਂ ਹਨ। ਇਸ ਵਿੱਚ ਅਜਿਹੀਆਂ ਦਵਾਈਆਂ ਹੁੰਦੀਆਂ ਹਨ ਕਿ ਜਿਨ੍ਹਾਂ ਵਿੱਚ ਕੀਮਤਾਂ ਦਵਾਈ ਕੰਪਨੀਆਂ ਖੁਦ ਨਹਂ ਵਧਾ ਸਕਦੀਆਂ। ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਧਾਉਣ ਲਈ ਇਜਾਜ਼ਤ ਲੈਣੀ ਪੈਂਦੀ ਹੈ। ਇਨ੍ਹਾਂ ਵਿੱਚ ਦਵਾਈਆਂ ਵੀ ਸ਼ਾਮਲ ਹਨ, ਜਿਨ੍ਹਾਂ ਦਾ ਮੱਧਮ ਤੋੰ ਲੈ ਕੇ ਗੰਭੀਰ ਲੱਛਣਾਂ ਵਾਲੇ ਕੋਰੋਨਾ ਮਰੀਜ਼ ਦੇ ਇਲਾਜ ਵਿੱਚ ਹੋ ਰਹੀਆਂ ਹਨ।

Related Articles

Leave a Comment