ਲੁਧਿਆਣਾ, 16 ਫਰਵਰੀ (ਕਰਨੈਲ ਸਿੰਘ ਐੱਮ.ਏ.) ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ.) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀਂ 6ਵੀਂ ਪਿੰਡ ਲਿੱਤਰ (ਰਾਏਕੋਟ) ਦੇ ਸਾਲਾਨਾ ਜੋੜ ਮੇਲੇ ‘ਤੇ ਗੁਰਦੁਆਰਾ ਕਰੀਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨੁੱਖਤਾ ਦੇ ਭਲੇ ਲਈ ਮਿਤੀ 19 ਅਤੇ 20 ਫਰਵਰੀ 2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਮਹਾਨ ਖੂਨ-ਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਥੇ: ਨਿਮਾਣਾ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਕਮਜ਼ੋਰੀ ਨਹੀਂ ਆਉਂਦੀ, ਬਲਕਿ ਖ਼ੂਨਦਾਨ ਨਾਲੇ ਪੁੰਨ ਅਤੇ ਫਲੀਆਂ ਦਾ ਮਹਾਨ ਕਾਰਜ ਹੈ, ਜਿੱਥੇ ਇੱਕ ਯੂਨਿਟ ਖੂਨਦਾਨ ਕਰਨ ਨਾਲ ਤਿੰਨ ਤੋਂ ਚਾਰ ਮਰੀਜ਼ਾਂ ਦੀਆਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ, ਉਥੇ ਖੂਨਦਾਨ ਕਰਨ ਤੋਂ ਬਾਅਦ ਸਾਈਂਲੈਂਟ ਕਿਲਰ ਪੰਜ ਪ੍ਰਕਾਰ ਬੀਮਾਰੀਆਂ ਦੀ ਜਾਂਚ (ਟੈਸਟ) ਫਰੀ ਹੋ ਜਾਂਦੇ ਹਨ ਅਤੇ ਹਰ ਇਨਸਾਨ ਨੂੰ ਤਿੰਨ ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ, ਖੂਨਦਾਨ ਕਰਨ ਨਾਲ ਜਿੱਥੇ ਖ਼ੂਨ ਪਤਲਾ ਰਹਿੰਦਾ ਹੈ, ਉੱਥੇ ਹੀ ਕਲੈਸਟਰੋਲ ਦੀ ਮਾਤਰਾ ਘੱਟ ਜਾਂਦੀ ਹੈ।ਇਸ ਤੋਂ ਇਲਾਵਾ ਹਾਰਟ ਅਟੈਕ ਵਰਗੀਆਂ ਹੋਰ ਕਈ ਵੱਡੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਐਲਾਨ ਕੀਤਾ ਕਿ ਸੁਸਾਇਟੀ ਵਲੋਂ ਪੰਜਾਬ ਦੇ ਕਿਸੇ ਵੀ ਜਿਲ੍ਹੇ ਵਿੱਚ ਮਰੀਜ਼ਾਂ ਨੂੰ ਖੂਨ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਂਦਾ ਹੈ।ਖੂਨ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਸਿੱਧੇ ਤੌਰ ‘ਤੇ ਸੰਪਰਕ ਕਰ ਸਕਦੇ ਹੋ।ਇਸ ਮੌਕੇ ਡਾ.ਅਰਵਿੰਦ ਸਿੰਘ ਸੋਹੀ, ਮੋਹਣ ਸਿੰਘ ਪੋਲਾ, ਮਿਸਤਰੀ ਦੀਪ ਸਿੰਘ, ਬਾਬਾ ਬੇਅੰਤ ਸਿੰਘ ਬੰਟੀ, ਕਾਲੂ ਸਿੰਘ, ਜਰਨੈਲ ਸਿੰਘ, ਭਰਪੂਰ ਸਿੰਘ ਆਦਿ ਹਾਜ਼ਰ ਸਨ।