ਸਿਰ ਉੱਤੇ ਪੱਗ ਬਸੰਤੀ
ਵਿੱਚ ਦਿਲਾਂ ਦੇ ਖੋਟ ਵੇ ਵੀਰਾ।
ਏਸ ਅਖੌਤੀ ਇਨਕਲਾਬ ਦਾ
ਦਿੱਲੀ ਹੱਥ ਰਿਮੋਟ ਵੇ ਵੀਰਾ ।।ਲਾ ਗਏ ਆਣ ਵਪਾਰੀ ਬੋਲੀ
ਰਾਜ ਸਭਾ ਦੀਆਂ ਸੀਟਾਂ ਦੀ ।
ਵੇਖ ਮਨੁੱਖੀ ਅਧਿਕਾਰਾਂ ਤੇ
ਭਾਰੀ ਪੈ ਗਈ ਪੰਡ ਵੇ ਵੀਰਾ ਨੋਟਾ ਦੀ।।ਵੜਦਿਆਂ ਸਾਰ ਵਿਧਾਨ ਸਭਾ ਵਿੱਚ
ਚੂਰ ਚੂਰ ਕਰ ਸੁੱਟੀਆਂ ਈ ।
ਕਿੰਨੀਆਂ ਆਸਾਂ ਲਾ ਕੇ ਪਾਈਆਂ
ਵੋਟ ਵੇ ਵੀਰਾ ਲੋਕਾਂ ਸੀ।।ਚੱਲ ਹੁਣ ਅਗਲੇ ਪੰਜ ਸਾਲ ਤੱਕ
ਰੰਗ ਬਦਲਾਅ ਦੇ ਵੇਖੀ ਜਾਹ।
ਅਗਲਿਆਂ ਦਾ ਤਾਂ ਮੁਫਤੋ ਮੁਫਤੀ
ਆ ਗਿਆ ਯੱਕਾ ਲੋਟ ਵੇ ਵੀਰਾ ।। ਸਿਰ ਦੇ ਉੱਤੇ ਪੱਗ ਬਸੰਤੀ
ਵਿੱਚ ਦ ਦਿਲਾਂ ਦੇ ਖੋਟ ਵੇ ਵੀਰਾਂ।
ਏਸ ਅਖੌਤੀ ਇਨਕਲਾਬ ਦਾ ਦਿੱਲੀ ਹੱਥ ਰਿਮੋਟ ਵੇ ਵੀਰਾਂ ……….
ਕਾਵਿ ਵਿਅੰਗ
ਅਖੋਤੀ ਇਨਕਲਾਬ
ਪੇਸ਼ਕਸ਼ :
previous post