Home » ‘ਦ ਰੀਅਲ ਹੀਰੋ-2023’ ਪੁਰਸਕਾਰ ਜੇਤੂ ਜਸਵਿੰਦਰ ਸਿੰਘ ਸਹੋਤਾ ਦਾ ਹੋਇਆ ਸਨਮਾਨ

‘ਦ ਰੀਅਲ ਹੀਰੋ-2023’ ਪੁਰਸਕਾਰ ਜੇਤੂ ਜਸਵਿੰਦਰ ਸਿੰਘ ਸਹੋਤਾ ਦਾ ਹੋਇਆ ਸਨਮਾਨ

ਜਸਵਿੰਦਰ ਸਿੰਘ ਸਹੋਤਾ ਨੂੰ ਜੈਪੁਰ ਵਿਖੇ ‘ਦ ਰੀਅਲ ਹੀਰੋ-2023’ ਰਾਸ਼ਟਰੀ ਪੁਰਸਕਾਰ ਮਿਲਣਾ ਪੂਰੇ ਪੰਜਾਬ ਲਈ ਮਾਣ ਵਾਲੀ ਗਲ- ਅਤਰ ਸਿੰਘ

by Rakha Prabh
21 views

80 ਫੀਸਦੀ ਦਿਵਿਆਂਗ ਹੋਣ ਦੇ ਬਾਵਜੂਦ ਦਿਵਿਆਂਗਾਂ ਦੀ ਭਲਾਈ ਲਈ ਕ਼ੰਮ ਕਰਨ ਕਾਬਿਲੇ ਤਰੀਫ -ਸੰਦੀਪ ਸ਼ਰਮਾ

ਹੁਸਿ਼ਆਰਪੁਰ, 1 ਅਗਸਤ (ਤਰਸੇਮ ਦੀਵਾਨਾ)-ਬਲਾਇੰਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ ਮਾਹਿਲਪੁਰ ਵਲੋਂ ‘ਦ ਰੀਅਲ ਹੀਰੋ-2023’ ਪੁਰਸਕਾਰ ਜੇਤੂ ਜਸਵਿੰਦਰ ਸਿੰਘ ਸਹੋਤਾ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਅਤਰ ਸਿੰਘ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ’ਚ ਵੱਖ-ਵੱਖ ਬੁਲਾਰਿਆਂ ਵਲੋਂ ਜਸਵਿੰਦਰ ਸਿੰਘ ਸਹੋਤਾ ਦੁਆਰਾ ਦਿਵਿਆਂਗਾਂ ਨੂੰ ਸਮਾਜ ’ਚ ਸਥਾਪਿਤ ਕਰਨ ਲਈ ਕੀਤੇ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਸਨਮਾਨ ਸਮਾਰੋਹ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਅਤਰ ਸਿੰਘ ਨੇ ਕਿਹਾ ਕਿ ਦਿਵਿਆਂਗਾਂ ਦੇ ਹੱਕਾਂ ਲਈ ਲੜ ਰਹੇ ਜਸਵਿੰਦਰ ਸਿੰਘ ਸਹੋਤਾ ਨੂੰ ਜੈਪੁਰ ਵਿਖੇ ‘ਦ ਰੀਅਲ ਹੀਰੋ-2023’ ਰਾਸ਼ਟਰੀ ਪੁਰਸਕਾਰ ਮਿਲਣਾ ਪੂਰੇ ਪੰਜਾਬ ਲਈ ਮਾਣ ਵਾਲੀ ਗਲ ਹੈ, ਕਿਉਂਕਿ ਸਹੋਤਾ ਇਹ ਪੁਰਸਕਾਰ ਜਿੱਤਣ ਵਾਲੇ ਇਕਲੌਤੇ ਅਤੇ ਪਹਿਲੇ ਪੰਜਾਬੀ ਹਨ। ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਕਿਹਾ ਕਿ ਦੋਵੇਂ ਖੁਦ 80 ਫੀਸਦੀ ਦਿਵਿਆਂਗ ਹੋਣ ਦੇ ਬਾਵਜੂਦ ਜਸਵਿੰਦਰ ਸਿੰਘ ਸਹੋਤਾ ਅਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਦੁਆਰਾ ਦਿਵਿਆਂਗਾਂ ਦੀ ਭਲਾਈ ਲਈ ਕ਼ੰਮ ਕਰਨ ਕਾਬਿਲੇ ਤਰੀਫ ਹੈ। ਇਸ ਮੌਕੇ ਸਕੱਤਰ ਨੀਲਮ ਨੇ ਕਿਹਾ ਜਸਵਿੰਦਰ ਸਿੰਘ ਸਹੋਤਾ ਹਰ ਵੇਲੇ ਦਿਵਿਆਂਗਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਇਸ ਸਮਾਗਮ ਦੌਰਾਨ ਜਸਵਿੰਦਰ ਸਿੰਘ ਸਹੋਤਾ ਅਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਨੂੰ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਨ ਖੱਤਰੀ,ਸੁਖਜਿੰਦਰ ਸਿੰਘ ਬਲਾਕ ਪ੍ਰਧਾਨ, ਰਾਜ ਕੁਮਾਰ ਐਗਜੀਕਿਊਟਿਵ ਮੈਂਬਰ, ਰਾਜੀਵ ਕੁਮਾਰ, ਜਤਿੰਦਰ ਕੁਮਾਰ, ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਜੀਤ ਸਿੰਘ, ਅਨੁਰਾਧਾ, ਜੈਦੀਪ ਕੌਰ, ਜਸਲੀਨ ਕੌਰ, ਅੰਸਿ਼ਕਾ ਸ਼ਰਮਾ, ਬਲਾਇੰਡ ਸਕੂਲ ਬਾਹੋਵਾਲ ਦੇ ਦਿਵਿਆਂਗ ਵਿਦਿਆਰਥੀ ਹਾਜਰ ਸਨ।

Related Articles

Leave a Comment