ਫਗਵਾੜਾ 29 ਜੁਲਾਈ (ਸ਼ਿਵ ਕੋੜਾ) ਬਾਰ ਐਸੋਸੀਏਸ਼ਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜ ਦਿਨਾਂ ਦੇ ਕਮਕਾਜੀ ਹਫਤੇ ਸਬੰਧੀ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਅੱਜ ਸ਼ਨੀਵਾਰ ਨੂੰ ਫਗਵਾੜਾ ਦੇ ਸਮੂਹ ਵਕੀਲਾਂ ਵਲੋਂ ਮੁਕੰਮਲ ਹੜਤਾਲ ਕੀਤੀ ਗਈ। ਬਾਰ ਐਸੋਸੀਏਸ਼ਨ ਫਗਵਾੜਾ ਦੇ ਮੀਤ ਪ੍ਰਧਾਨ ਐਡਵੋਕੇਟ ਅਸ਼ੀਸ਼ ਸ਼ਰਮਾ ਨੇ ਦੱਸਿਆ ਕਿ ਸੂਬਾ ਇਕਾਈ ਲੰਬੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਅਦਾਲਤੀ ਕੰਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੀਮਤ ਕੀਤਾ ਜਾਵੇ ਤਾਂ ਜੋ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਦੌਰਾਨ ਵਕੀਲਾਂ ਨੂੰ ਕੇਸ ਤਿਆਰ ਕਰਨ ਲਈ ਲੋੜੀਂਦਾ ਸਮਾਂ ਮਿਲ ਸਕੇ। ਸਿਰਫ਼ ਇੱਕ ਦਿਨ ਦੀ ਛੁੱਟੀ ਵਿੱਚ ਕਲਾੲੀਂਟਸ ਅਤੇ ਪਰਿਵਾਰ ਦੋਵਾਂ ਨੂੰ ਸਮਾਂ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਨੂੰ ਵਕੀਲਾਂ ਦੀ ਇਸ ਜਾਇਜ਼ ਮੰਗ ’ਤੇ ਗੌਰ ਕਰਨਾ ਚਾਹੀਦਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਡਵੋਕੇਟ ਹਰਿੰਦਰ ਕੌਲ, ਵਿੱਤ ਸਕੱਤਰ ਐਡਵੋਕੇਟ ਪੁਨੀਤ ਸ਼ਰਮਾ, ਐਡਵੋਕੇਟ ਰੁਪਿੰਦਰਪਾਲ ਕੌਰ, ਐਡਵੋਕੇਟ ਰਜਨੀ ਬਾਲਾ, ਐਡਵੋਕੇਟ ਰਜਨੀਸ਼ ਵਾਲੀਆ, ਐਡਵੋਕੇਟ ਗੁਰਪ੍ਰੀਤ ਕੌਰ, ਐਡਵੋਕੇਟ ਰਵਿੰਦਰ ਸ਼ਰਮਾ (ਨੀਟਾ), ਐਡਵੋਕੇਟ ਅਭਿਸ਼ੇਕ ਕੌਸ਼ਲ, ਐਡਵੋਕੇਟ ਜਤਿੰਦਰ ਠਾਕੁਰ, ਐਡਵੋਕੇਟ ਰਾਜੀਵ ਸ਼ਰਮਾ, ਐਡਵੋਕੇਟ ਮਨਪ੍ਰੀਤ ਕੌਰ, ਐਡਵੋਕੇਟ ਸੁਨੀਤਾ ਬਸਰਾ, ਐਡਵੋਕੇਟ ਰਜਤ ਕੁਮਾਰ, ਐਡਵੋਕੇਟ ਕਮਲਜੀਤ, ਐਡਵੋਕੇਟ ਨੀਤੂ ਕੁਮਾਰੀ, ਐਡਵੋਕੇਟ ਗਗਨਦੀਪ ਸਿੰਘ, ਐਡਵੋਕੇਟ ਰਵਿੰਦਰ ਕੌਰ, ਐਡਵੋਕੇਟ ਰੇਨੂੰ ਕੁਮਾਰੀ ਆਦਿ ਹਾਜ਼ਰ ਸਨ।
ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਦੀ ਮੰਗ ਨੂੰ ਲੈ ਕੇ ਬਾਰ ਐਸੋਸੀਏਸ਼ਨ ਫਗਵਾੜਾ ਨੇ ਕੀਤੀ ਹੜਤਾਲ
previous post