ਕੋਟ ਇਸੇ ਖਾਂ , ਜੀ ਐੱਸ ਸਿੱਧੂ –
ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਦੇ ਐੱਨ.ਐੱਸ.ਐੱਸ ਕੈਡਿਟਸ ਵੱਲੋਂ ਅੱਜ 5 ਪੰਜਾਬ
ਗਰਲਜ਼ ਬਟਾਲੀਅਨ ਮੋਗਾ ਵਿਖੇ ਜਾ ਕੇ ਕੈਡਿਟਸ ਵੱਲੋਂ ਫੋਜੀ ਜਵਾਨਾ ਨਾਲ ਮਿਲ ਕੇ
ਕਾਰਗਿਲ ਦਿਵਸ ਮਨਾਇਆ ਗਿਆ । ਕੈਡਿਸ ਵੱਲੋਂ ਇਸ ਮੌਕੇ ਸਭ ਦਾ ਮੂੰਹ ਮਿੱਠਾ
ਕਰਵਾਇਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਕਾਰਗਿਲ ਨਾਲ ਸਬੰਧੀ ਕਾਰਡ ਬਣਾ
ਕੇ ਸਾਰੇ ਫੋਜੀ ਜਵਾਨਾ ਨੂੰ ਦਿੱਤਾ ਗਏ । ਇਸ ਮੌਕੇ ਕਮਾਡਿੰਗ ਅਫਸਰ ਰਹੁਲ ਸਕਸੈਨਾ
ਨੇ ਬੱਚਿਆਂ ਦਾ ਧੰਨਵਾਦ ਕੀਤਾ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ
ਸੰਧੂ ਨੇ ਵਿਦਿਆਰਥੀਆਂ ਨੂੰ ਇੱਕ ਫੋਜੀ ਦੀ ਉਦਾਹਰਨ ਦੇ ਕੇ ਸਮਝਾਇਆ ਕਿ ਕਿਸ
ਤਰ੍ਹਾਂ ਫੌਜੀ ਜਵਾਨ ਦੇਸ਼ ਲਈ ਆਪਣਾ ਸਭ ਕੁਝ ਵਾਰ ਦਿੰਦੇ ਹਨ ਅਤੇ ਸਾਨੂੰ ਵੀ ਇਸ
ਤਰ੍ਹਾਂ ਦੇ ਇਨਸਾਨ ਬਨਣਾ ਚਾਹੀਦਾ ਹੈ ਤੇ ਆਪਣੇ ਦੇਸ਼ ਦੇ ਪ੍ਰਤੀ ਆਪਣਾ ਫਰਜ਼
ਨਿਭਾਉਣਾ ਚਾਹੀਦਾ ਹੈ । ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ
ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ
ਕੀਤਾ। ਵਾਇਸ ਪਿ੍ਰੰਸੀਪਲ ਜਤਿੰਦਰ ਸ਼ਰਮਾ, ਏ.ਐੱਨ.ਓ ਮਹੇਸ਼ ਕੁਮਾਰ ਅਤੇ
ਵਿਦਿਆਰਥੀਆਂ ਨੇ ਫੋਜੀ ਅਫਸਰਾਂ ਦਾ ਦਿਲੋਂ ਧੰਨਵਾਦ ਕੀਤਾ ।ਵਿਦਿਆਰਥੀਆਂ ਵਲੋਂ
“ਜੈ ਹਿੰਦ” ਅਤੇ ਬੰਦੇ ਮਾਤਰਮ “ ਦੇ ਨਾਅਰੇ ਲਗਾਏ ਗਏ ।
ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਵੱਲੋਂ ਮਨਾਇਆਂ ਕਾਰਗਿਲ ਦਿਵਸ
previous post