Home » ਬਹੁਜਨ ਕ੍ਰਾਤੀ ਮੰਚ ਪੰਜਾਬ ਵਲੋ ਲਗਾਏ ਗਏ ਧਰਨੇ ਦਾ ਬੇਗਮਪੁਰਾ ਟਾਇਗਰ ਫੋਰਸ ਪੂਰਨ ਤੌਰ ਤੇ ਸਮ੍ਰਥਨ ਕਰਦੀ ਹੈ : ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ

ਬਹੁਜਨ ਕ੍ਰਾਤੀ ਮੰਚ ਪੰਜਾਬ ਵਲੋ ਲਗਾਏ ਗਏ ਧਰਨੇ ਦਾ ਬੇਗਮਪੁਰਾ ਟਾਇਗਰ ਫੋਰਸ ਪੂਰਨ ਤੌਰ ਤੇ ਸਮ੍ਰਥਨ ਕਰਦੀ ਹੈ : ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ

ਪਿੰਡ ਮਾਨਾਂ ਵਿੱਖੇ ਹੋਈ ਮੀਟਿੰਗ ਵਿੱਚ ਹਲਕਾ ਚੱਬੇਵਾਲ ਤੋਂ ਕੀਤੀਆ ਕਈ ਨਵੀਆ ਨਿਯੁਕਤੀਆ

by Rakha Prabh
11 views
 ਹੁਸ਼ਿਆਰਪੁਰ,10 ਜੁਲਾਈ (ਤਰਸੇਮ ਦੀਵਾਨਾ)  ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਵਿਸ਼ੇਸ਼ ਮੀਟਿੰਗ  ਹੁਸ਼ਿਆਰਪੁਰ ਦੇ ਪਿੰਡ ਮਾਨਾਂ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਫੋਰਸ ਦੇ ਪੰਜਾਬ ਸਕੱਤਰ ਸੰਜੀਵ ਕੁਮਾਰ ਅੱਤੋਵਾਲ ਤੇ ਮੀਡੀਆ ਇੰਚਾਰਜ ਚੰਦਰਪਾਲ ਹੈਪੀ ਸਾਈਂ ਮਾਨਾਂ ਦੀ ਵਿਸ਼ੇਸ਼ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ  ਤਰਸੇਮ ਦੀਵਾਨਾ, ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਦੋਆਬਾ ਪ੍ਰਧਾਨ ਹਰਨੇਕ ਬੱਧਣ, ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ  ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਫੋਰਸ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦੌਰਾਨ  ਕ੍ਰਮਵਾਰ ਭੁਪਿੰਦਰ ਸਿੰਘ ਮਾਨਾਂ ਨੂੰ ਹਲਕਾ ਚੱਬੇਵਾਲ ਤੋਂ ਉੱਪ-ਪਧਾਨ ਅਤੇ ਅਵਤਾਰ ਚੰਦ, ਹਰਜੀਵ ਕੁਮਾਰ, ਜਗਦੀਪ ਸਿੰਘ ਅਤੇ ਵਿਜੇ ਫਲਾਹੀ ਨੂੰ ਹਲਕਾ ਚੱਬੇਵਾਲ ਤੋਂ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਨਵ ਨਿਯੁਕਤ ਅਹੁਦੇਦਾਰਾ ਨੇ ਪ੍ਰਣ ਕੀਤਾ ਕਿ ਬੇਗਮਪੁਰਾ ਟਾਇਗਰ ਫੋਰਸ ਵਲੋ ਦਿੱਤੀ ਗਈ ਜਿੰਮੇਵਾਰੀ ਪੂਰੀ ਤੰਨਦੇਹੀ ਨਾਲ ਨਿਭਾਵਾਗੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦਾ ਪ੍ਰਚਾਰ ਤੇ ਪ੍ਰਸਾਰ ਘਰ ਘਰ ਪਹੁੰਚਾਵਾਗੇ  ਇਸ ਮੌਕੇ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਰਿਫੰਡ ਨਾ ਹੋਣ ਕਾਰਨ ਬਹੁਤ ਸਾਰੇ ਵਿਦਿਆਰਥੀ ਪ੍ਰੇਸ਼ਾਨ ਹਨ।ਬਹੁਤ ਸਾਰੇ ਵਿਦਿਆਰਥੀ ਪੋਸਟ ਮੈਟ੍ਰਿਕ ਸ਼ਕਾਲਰਸਿੱਪ ਦਾ ਪੈਸਾ ਨਾ ਆਉਣ ਕਰਕੇ ਪੜ੍ਹਾਈ ਤੋ ਵਾਝੇ ਹੋ ਗਏ ਹਨ ਉਹਨਾ ਕਿਹਾ ਕਿਬ ਸਕਾਲਰਸ਼ਿਪ ਰਿਫੰਡ ਨਾ ਹੋਣ ਕਰਕੇ ਕਈ ਵਿਦਿਆਰਥੀਆਂ ਦੀ ਪ੍ਰੀਖਿਆ ਤੋਂ ਪਹਿਲਾਂ ਰੋਲ ਨੰਬਰ ਹੀ ਨਹੀਂ ਦਿੱਤੇ ਗਏ ਕਈ ਵਿਦਿਆਰਥੀ ਪ੍ਰੀਖਿਆ ਪਾਸ ਕਰ ਗਏ । ਹੋਰ ਤਾਂ ਹੋਰ ਜਿਹੜੇ ਵਿਦਿਆਰਥੀ ਆਪਣੀਆਂ ਪ੍ਰੀਖਿਆਵਾ ਪਾਸ ਕਰਨ ਉੱਪਰੰਤ ਡਿਗਰੀਆਂ ਕੰਪਲੀਟ ਕਰ ਚੁੱਕੇ ਹਨ ਉਹਨਾਂ ਵਿਚੋਂ ਕਈ ਐਸ ਸੀ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੂੰ ਡਿਗਰੀਆਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਸਕਾਲਰਸ਼ਿਪ ਰਿਫੰਡ ਨਾ ਹੋਣ ਕਰ ਕੇ ਐਸ ਸੀ ਵਰਗ ਦੇ ਕਈ ਹੋਣਹਾਰ ਵਿਦਿਆਰਥੀ ਉੱਚ ਵਿੱਦਿਆ ਤੋਂ ਵਾਂਝੇ ਹੋ ਚੁੱਕੇ ਹਨ। ਉਹਨਾ ਕਿਹਾ ਕਿ ਬਹੁਜਨ ਕ੍ਰਾਤੀ ਮੰਚ ਪੰਜਾਬ ਵਲੋ ਮਿੰਨੀ ਸਕੱਤਰੇਤ ਦੇ ਕੋਲ ਅਣਮਿੱਥੇ ਸਮੇ ਲਈ ਮੰਚ ਦੇ ਤੇਜ ਤਰਾਰ ਤੇ ਨਿਧੱੜਕ ਕਨਵੀਨਰ ਅਨਿਲ ਬਾਘਾ ਵਲੋ ਧਰਨਾ ਲਗਾਇਆ ਗਿਆ ਹੈ ਬੇਗਮਪੁਰਾ ਟਾਇਗਰ ਫੋਰਸ ਇਸ ਧਰਨੇ ਦਾ ਪੂਰਨ ਸਮ੍ਰਥਨ ਕਰਦੀ ਹੈ । ਇਸ ਮੌਕੇ ਫੋਰਸ ਦੇ ਵੱਖ ਵੱਖ ਅਹੁਦੇਦਾਰਾਂ ਨੇ ਕਿਹਾ ਕਿ ਜੋ ਰਿਜਰਵਰੇਸ਼ਨ ਚੋਰ ਫੜੋ ਮੋਰਚਾ ਮੋਹਾਲੀ ਵਿਖੇ ਮੋਰਚਾ ਚੱਲ ਰਿਹਾ ਹੈ ਦਾ ਵੀ  ਬੇਗਮਪੁਰਾ ਟਾਈਗਰ ਫੋਰਸ ਨੇ  ਸਮਰਥਨ ਕਰਨ ਦਾ ਐਲਾਨ ਕੀਤਾ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਮਨਪ੍ਰੀਤ ਕੋਹਲੀ,ਅਜੈ ਕੁਮਾਰ,ਵਿੱਕੀ ਸਿੰਘ ਪੁਰਹੀਰਾ ,ਗੁਰਪ੍ਰੀਤ ਕੁਮਾਰ,ਸਨੀ ਸੀਣਾ ,ਭਿੰਦਾ ਸੀਣਾ  ,ਅਮਨਦੀਪ ,ਦੋਆਬਾ ਇੰਚਾਰਜ  ਜੱਸਾ ਸਿੰਘ  ਨੰਦਨ , ਸਤੀਸ਼ ਕੁਮਾਰ ਸ਼ੇਰਗੜ, ਚਰਨਜੀਤ ਸਿੰਘ, ਰਾਮ ਜੀ, ਮੰਗਾ ਸ਼ੇਰਗੜੀਆ,ਛੰਗਾ ਸ਼ੇਰਗੜੀਆ,ਪੰਮਾ ਡਾਡਾ, ਘਰੂੜੂ ਸ਼ੇਰਗੜੀਆ , ਅਮਰੀਕ ਸਿੰਘ ਸ਼ੇਰਗੜੀਆ , ਗੋਗਾ ਮਾਂਝੀ ,ਰਾਜ ਕੁਮਾਰ ਬੱਧਣ ,ਅਸੋਕ ਕੁਮਾਰ ,ਡਿੰਪੀ , ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਚਰਨਜੀਤ ਸਿੰਘ,ਇੰਦਰਪਾਲ ਸਿੰਘ,ਬਿੱਟੂ ਵਿਰਦੀ  ਪੰਚ ਸ਼ੇਰਗੜ ,ਕਮਲਜੀਤ ਸਿੰਘ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, , ਮਨੀਸ਼ ਕੁਮਾਰ, ਦਵਿੰਦਰ ਕੁਮਾਰ , ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ , ਗੁਰਪ੍ਰੀਤ ਗੋਪਾ ,ਨਿੱਕਾ ਬਸੀ ਕਿੱਕਰਾ ,ਰਵੀ ,ਦੀਪੂ ਨਲੋਈਆ,ਭੁਪਿੰਦਰ ਕੁਮਾਰ ਬੱਧਣ ,ਅਵਤਾਰ ਡਿੰਪੀ,ਚਰਨਜੀਤ ਡਾਡਾ , ਕਮਲਜੀਤ ਡਾਡਾ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

Related Articles

Leave a Comment