ਫਗਵਾੜਾ 1 ਜੁਲਾਈ (ਸ਼ਿਵ ਕੋੜਾ) ਤ੍ਰਿਮੂਰਤੀ ਸਾਈਂ ਧਾਮ ਸੁਖਚੈਨ ਸਾਹਿਬ ਰੋਡ ਫਗਵਾੜਾ ਵਿਖੇ ਗੁਰੂ ਪੂਰਨਿਮਾ ਮਹਾਉਤਸਵ 3 ਜੁਲਾਈ ਦਿਨ ਸੋਮਵਾਰ ਨੂੰ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਰਾਜਨ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ 6 ਵਜੇ ਤੋਂ 8.30 ਵਜੇ ਤੱਕ ਸ਼ਰਧਾਲੂ ਆਪਣੇ ਹੱਥਾਂ ਨਾਲ ਸਾਈਂ ਬਾਬਾ ਦੀ ਮੂਰਤੀ ਨੂੰ ਜਲ ਅਤੇ ਦੁੱਧ ਦਾ ਇਸ਼ਨਾਨ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਗੁਰੂ ਪੂਰਨਿਮਾ ਮੌਕੇ ਸ਼ਰਧਾਲੂਆਂ ਨੂੰ ਸਾਲ ਵਿੱਚ ਇੱਕ ਵਾਰ ਹੀ ਆਪਣੇ ਹੱਥਾਂ ਨਾਲ ਬਾਬਾ ਜੀ ਨੂੰ ਇਸ਼ਨਾਨ ਕਰਵਾਉਣ ਦਾ ਮੌਕਾ ਮਿਲਦਾ ਹੈ। ਸ਼ਾਮ 6 ਤੋਂ 8.30 ਵਜੇ ਤੱਕ ਸਾਈਂ ਭਜਨ ਸੰਧਿਆ ਅਤੇ ਉਪਰੰਤ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਗੁਰੂ ਪੂਰਨਿਮਾ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸਾਈਂ ਬਾਬਾ ਜੀ ਦੀ ਕ੍ਰਿਪਾ ਪ੍ਰਾਪਤ ਕਰਨ।
ਤ੍ਰਿਮੂਰਤੀ ਸਾਈਂ ਧਾਮ ਵਿਖੇ ਗੁਰੂ ਪੂਰਨਿਮਾ ਮਹਾਉਤਸਵ ਭਲਕੇ
previous post