Nimrat Khaira New Song: ਨਿਮਰਤ ਖਹਿਰਾ ਨੇ ਆਪਣੇ ਨਵੇਂ ਗਾਣੇ ‘ਸ਼ਿਕਾਇਤਾਂ’ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਨਿਮਰਤ ਦਾ ਇਹ ਨਵੇਂ ਸਾਲ ਦਾ ਪਹਿਲਾ ਗਾਣਾ ਹੈ। ਗਾਇਕਾ ਨੇ ਇਹ ਗਾਣਾ ਫੈਨਜ਼ ਦੀ ਸਪੈਸ਼ਲ ਡਿਮਾਂਡ ‘ਤੇ ਕੱਢਿਆ ਹੈ।
Nimrat Khaira New Song: ਨਿਮਰਤ ਖਹਿਰਾ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਸਿੰਗਰਾਂ ‘ਚ ਹੁੰਦੀ ਹੈ। ਵੈਸੇ ਤਾਂ ਨਿਮਰਤ ਨੂੰ ਜ਼ਿਆਦਾ ਲਾਈਮਲਾਈਟ ‘ਚ ਰਹਿਣਾ ਪਸੰਦ ਨਹੀਂ ਹੈ। ਪਰ ਇੰਨੀਂ ਦਿਨੀਂ ਨਿਮਰਤ ਖਹਿਰਾ ਦਾ ਨਾਮ ਚਰਚਾ ਵਿੱਚ ਹੈ।
ਦਰਅਸਲ, ਨਿਮਰਤ ਖਹਿਰਾ ਨੇ ਆਪਣੇ ਨਵੇਂ ਗਾਣੇ ‘ਸ਼ਿਕਾਇਤਾਂ’ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਨਿਮਰਤ ਦਾ ਇਹ ਨਵੇਂ ਸਾਲ ਦਾ ਪਹਿਲਾ ਗਾਣਾ ਹੈ। ਗਾਇਕਾ ਨੇ ਇਹ ਗਾਣਾ ਫੈਨਜ਼ ਦੀ ਸਪੈਸ਼ਲ ਡਿਮਾਂਡ ‘ਤੇ ਕੱਢਿਆ ਹੈ। ਦੱਸ ਦਈਏ ਕਿ ਇਹ ਗਾਣਾ 27 ਜਨਵਰੀ ਯਾਨਿ ਕਿ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਨਿਮਰਤ ਨੇ ਪੋਸਟ ਸ਼ੇਅਰ ਕਰ ਕਿਹਾ, ‘ਇਸ ਸਾਲ ਦਾ ਮੇਰਾ ਪਹਿਲਾ ਗਾਣਾ, ਪੂਰੀ ਪੰਜਾਬੀ ਵਾਈਬ।’ ਗਾਣੇ ਬਾਰੇ ਗੱਲ ਕਰੀਏ ਤਾਂ ਇਸ ਵਿਚ ਦੇਸੀ ਕਰੂ ਨੇ ਮਿਉਜ਼ਿਕ ਦਿੱਤਾ ਹੈ, ਜਦਕਿ ਗੀਤ ਦੇ ਬੋਲ ਰੋਨੀ ਅੰਜਲੀ ਗਿੱਲ ਨੇ ਲਿਖੇ ਹਨ। ਇਸ ਗੀਤ ਨੂੰ ‘ਬਰਾਊਨ ਸਟੂਡੀਓਜ਼’ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਣਾ ਹੈ।
ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਟੌੋਪ ਦੀ ਪੰਜਾਬੀ ਗਾਇਕਾ ਹੈ, ਜਿਸ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਗਾਇਕਾ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਪਰ ਨਿਮਰਤ ਸੋਸ਼ਲ ਮੀਡੀਆ ਤੋਂ ਜ਼ਰਾ ਦੂਰੀ ਬਣਾ ਕੇ ਰੱਖਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ। ਪਰ ਉਹ ਸਮੇਂ ਸਮੇਂ ‘ਤੇ ਆਪਣੇ ਫੈਨਜ਼ ਨੂੰ ਅਪਡੇਟ ਦਿੰਦੀ ਰਹਿੰਦੀ ਹੈ। ਨਿਮਰਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਐਲਬਮ ਵੀ ਕੱਢਣ ਜਾ ਰਹੀ ਹੈ। ਜਿਸ ਬਾਰੇ ਉਸ ਨੇ ਹਾਲ ਹੀ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਸੀ। ਇਸ ਦੇ ਨਾਲ ਨਾਲ ਉਹ ਦਿਲਜੀਤ ਦੋਸਾਂਝ ਨਾਲ ਫਿਲਮ ‘ਜੋੜੀ’ ‘ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਮਈ ਮਹੀਨੇ ;ਚ ਰਿਲੀਜ਼ ਹੋਣ ਜਾ ਰਹੀ ਹੈ।