ਗੁਰਦਾਸਪੁਰ 23 ਸਤੰਬਰ (ਜਗਰੂਪ ਸਿੰਘ ਕਲੇਰ) : ਕਿਸਾਨ ਯੂਥ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਅਠਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਯੂਥ ਵਿੰਗ ਪੰਜਾਬ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋ ਵੱਖਰਾ ਤੇ ਕਿਸਾਨੀ ਹਿੱਤਾਂ ਲਈ ਲਗਾਤਾਰ ਸੰਘਰਸ਼ਸੀ਼ਲ ਸੰਗਠਨ ਹੈ। ਕਿਸਾਨ ਯੂਥ ਵਿੰਗ ਪੰਜਾਬ ਦੇ ਕਿਸਾਨ ਯੂਨੀਅਨ ਦੇ ਕੌਮੀ ਪ੍ਧਾਨ ਜਗਜੀਤ ਸਿੰਘ ਡੱਲੇਵਾਲ ਜੀ ਇਸ ਵਿੰਗ ਦੇ ਸਰਪ੍ਰਸਤ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨ ਯੂਥ ਵਿੰਗ ਪੰਜਾਬ ਕਿਸਾਨੀ ਸਮੱਸਿਆ ਦੇ ਨਾਲ ਨਾਲ ਹਰ ਵਰਗ ਦੀਆਂ ਸਮੱਸਿਆਂ ਲਈ ਹਮੇਸਾ਼ ਸੰਘਰਸ਼ ਕਰਦਾ ਹੈ।
ਜਥੇਦਾਰ ਜਗਜੀਤ ਸਿੰਘ ਡੱਲੇਵਾਲ ਇਕ ਨੇਕ ਅਤੇ ਇਮਾਨਦਾਰ ਕਿਸਾਨ ਆਗੂ ਹਨ। ਉਨ੍ਹਾਂ ਕਿਹਾ ਕਿ ਇਹ ਵਿੰਗ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਜਥੇਦਾਰ ਡੱਲੇਵਾਲ ਜੀ ਦੀ ਰਹਿਨੁੱਮਾਈ ਹੇਠ ਕੰਮ ਕਰਦਾ ਰਹੇਗਾ। ਇਸ ਮੌਕੇ ਸ਼ਮਸ਼ੇਰ ਸਿੰਘ ਕੋਟਮੋਹਨ ਲਾਲ ਸੈਕਟਰੀ ਪੰਜਾਬ,ਹੈਪੀ ਬਠਿੰਡਾ ਮੀਤ ਪ੍ਰਧਾਨ ਪੰਜਾਬ,ਬਿਸਾਰਤ ਅਠਵਾਲ ਜਰਨਲ ਸੈਕਟਰੀ ਪੰਜਾਬ, ਗੋਰਾ ਸੋਹਲ ਸੈਕਟਰੀ ਪੰਜਾਬ, ਹੈਪੀ ਛੀਨਾ ਸਲਾਹਕਾਰ ਪੰਜਾਬ ਜੱਗਪ੍ਰੀਤ ਲਾਡੀ ਜ਼ਿਲਾ ਪ੍ਰਧਾਨ ਗੁਰਦਾਸਪੁਰ,ਗੈਵੀ ਬਰਾੜ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਲਾਡੀ ਜੌਹਲ ਸੈਕਟਰੀ ਪੰਜਾਬ,ਹਰਿੰਦਰ ਮੱਲ੍ਹੀ ਜ਼ਿਲਾ ਪ੍ਰਧਾਨ ਜਲੰਧਰ ਹਰਿੰਦਰ ਚੀਮਾ ਜ਼ਿਲਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ,ਕੇਵਲ ਜ਼ਿਲਾ ਸਲਾਹਕਾਰ ਗੁਰਦਾਸਪੁਰ ਹਾਜ਼ਰ ਸਨ।