Home » ਮੋਗਾ ਬਿਜਲੀ ਘਰ ਦੀ ਮੁਰੰਮਤ ਕਾਰਨ 28 ਦਸੰਬਰ ਨੂੰ ਬਿਜਲੀ ਬੰਦ ਰਹੇਗੀ

ਮੋਗਾ ਬਿਜਲੀ ਘਰ ਦੀ ਮੁਰੰਮਤ ਕਾਰਨ 28 ਦਸੰਬਰ ਨੂੰ ਬਿਜਲੀ ਬੰਦ ਰਹੇਗੀ

by Rakha Prabh
5 views

ਮੋਗਾ, 26 ਦਸੰਬਰ (ਕੇਵਲ ਸਿੰਘ ਘਾਰੂ) ਮੋਗਾ ਬਿਜਲੀ ਘਰ ਦੀ ਮੁਰੰਮਤ ਕਾਰਨ 28, ਦਸੰਬਰ 2024 ਨੂੰ ਬਿਜਲੀ ਬੰਦ ਰਹੇਗੀ। ਜ਼ਿਕਰਯੋਗ ਹੈ ਕਿ 28 ਦਸੰਬਰ 2024 ਦਿਨ ਸ਼ਨੀਵਾਰ ਨੂੰ 10.00 ਵਜੇ ਤੋ ਸ਼ਾਮ 05.00 ਵਜੇ ਤੱਕ 132 ਕੇ ਵੀ ਧੱਲੇਕੇ ਬਿਜਲੀ ਘਰ ਵਿਖੇ 132 ਕੇ ਵੀ ਬੱਸ ਬਾਰ ਦੀ ਜਰੂਰੀ ਮੁਰੰਮਤ ਕਾਰਣ ਇਸ ਬਿਜਲੀ ਘਰ ਤੋ ਚਲਦੇ 11ਕੇ ਵੀ ਫੈਕਟਰੀ ਏਰੀਆ ਫੀਡਰ, 11ਕੇ ਵੀ ਫੈਕਟਰੀ ਰੱਤੀਆਂ ਬ੍ਰਾਂਚ ਫੀਡਰ,11ਕੇ ਵੀ ਸੂਰਜ ਨਗਰ ਸ਼ਹਿਰੀ ਫੀਡਰ, 11ਕੇ ਵੀ ਲੰਢੇ ਕੇ ਸ਼ਹਿਰੀ ਫੀਡਰ ਅਤੇ 11ਕੇ ਵੀ ਗੁਰੂ ਰਾਮਦਾਸ ਨਗਰ ਅਰਬਨ ਫੀਡਰ, 11ਕੇ ਵੀ ਰੱਤੀਆਂ ਸ਼ਹਿਰੀ ਫੀਡਰ, 11ਕੇ ਵੀ ਇੰਡਸਟਰੀ ਏਰੀਆ ਸ਼ਹਿਰੀ ਫੀਡਰ ,11ਕੇ ਵੀ ਜੈ ਇੰਟਰਪ੍ਰਾਈਜਿਜ਼ ਅਜ਼ਾਦ ਫੀਡਰ ਸਵੇਰੇ 10.00 ਤੋਂ ਸ਼ਾਮ 05.00 ਵਜੇ ਤੱਕ ਬੰਦ ਰਹਿਣਗੇ।ਇਸ ਸਬੰਧੀ ਜਾਣਕਾਰੀ ਏ ਏ ਈ ਸੁਖਦੇਵ ਸਿੰਘ ਉੱਤਰੀ ਮੋਗਾ ਅਤੇ ਜੇ ਈ ਰਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਜ਼ੀਰਾ ਰੋਡ ਤੇ ਚੱਲਦੀਆਂ ਫੈਕਟਰੀਆਂ ,ਜੈ ਇੰਟਰਪ੍ਰਾਈਜਿਜ਼ ਫੈਕਟਰੀ, ਰੱਤੀਆਂ ਪਿੰਡ, ਖੋਸਾ ਪਾਂਡੋ ਪਿੰਡ, ਅਤੇ ਰੱਤੀਆਂ ਰੋਡ ਤੇ ਚੱਲਦੀਆਂ ਫੈਕਟਰੀਆਂ,ਲੰਢੇ ਕੇ ਪਿੰਡ, ਬਰਾੜ ਸਟਰੀਟ, ਸਿੱਧੂ ਸਟਰੀਟ, ਦੁੱਨੇਕੇ ਆਦਿ ਅਤੇ ਇਸ ਬਿਜਲੀ ਘਰ ਤੋ ਚੱਲਦੀਆਂ ਖੇਤਾਂ ਵਾਲਿਆਂ ਮੋਟਰਾਂ ਦੀ ਬਿਜਲੀ ਸਪਲਾਈ ਪ੍ਰਵਾਹਿਤ ਰਹੇਗੀ।

Related Articles

Leave a Comment