Home » ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜੰਗਲਾਤ ਮੰਤਰੀ ਕਟਾਰੂ ਚੱਕ ਦੇ ਹਲਕੇ ਚ ਰੈਲੀ ਚ ਸ਼ਾਮਲ ਹੋਣ ਲਈ ਵਰਕਰ ਰਵਾਨਾ

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜੰਗਲਾਤ ਮੰਤਰੀ ਕਟਾਰੂ ਚੱਕ ਦੇ ਹਲਕੇ ਚ ਰੈਲੀ ਚ ਸ਼ਾਮਲ ਹੋਣ ਲਈ ਵਰਕਰ ਰਵਾਨਾ

ਲੋਕ ਸਭਾ ਚੋਣਾਂ ਦੌਰਾਨ ਜੰਗਲਾਤ ਵਰਕਰ ਆਪ ਪਾਰਟੀ ਨੂੰ ਮੂੰਹ ਨਹੀ ਲਗਾਉਣਗੇ : ਸਹਿਜਾਦੀ/ਸਿੱਧੂ

by Rakha Prabh
68 views

ਜੀਰਾ –

You Might Be Interested In

ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ (1406/22ਬੀ)ਚੰਡੀਗੜ੍ਹ ਨਾਲ ਸਬੰਧਤ ਹੱਕ ਸੱਚ ਦੀ ਲੜਾਈ ਲੜਨ ਵਾਲੀ ਜੰਗਲਾਤ ਕਾਮਿਆਂ ਦੀ ਇਕੋ-ਇਕ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਨਿਸ਼ਾਨ ਸਿੰਘ ਸਹਿਜਾਦੀ ਅਤੇ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ ਦੀ ਅਗਵਾਈ ਹੇਠ ਜੰਗਲਾਤ ਮੰਤਰੀ ਕਟਾਰੂ ਚੱਕ ਦੇ ਹਲਕੇ ਲਾਲ ਚੰਦ ਕਟਾਰੂ ਚੱਕ ਦੇ ਹਲਕੇ ਜਿਲਾ ਪਠਾਨਕੋਟ ਵਿਖੇ ਜੰਗਲਾਤ ਕਾਮਿਆਂ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ ਵਿਚ ਸ਼ਾਮਿਲ ਹੋਣ ਲਈ ਜਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ, ਮੱਖੂ, ਮੱਲਾਂ ਵਾਲਾ ,ਮਲੋਟ ਤੋਂ ਵੱਡੀ ਗਿਣਤੀ ਵਿੱਚ ਬੱਸਾਂ ਰਾਹੀਂ ਹਲਕਾ ਜ਼ੀਰਾ ਤੋਂ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਏ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ , ਨਿਸ਼ਾਨ ਸਿੰਘ ਸਹਿਜਾਦੀ ਜ਼ਿਲ੍ਹਾ ਪ੍ਰਧਾਨ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਗੁਰਬੀਰ ਸਿੰਘ ਸਹਿਜਾਦੀ ਸਰਕਲ ਸਕੱਤਰ , ਜਸਵਿੰਦਰ ਸਿੰਘ ਪੰਨੂੰ ਬਲਾਕ ਪ੍ਰਧਾਨ ਜ਼ੀਰਾ ਬਲਵੀਰ ਸਿੰਘ ਗੋਖੀਵਾਲਾ , ਜਸਵਿੰਦਰ ਰਾਜ ਰੇਂਜ ਪ੍ਰਧਾਨ ਮੱਲਾਵਾਲਾ, ਮੁਖਤਿਆਰ ਸਿੰਘ ਰੇਂਜ ਪ੍ਰਧਾਨ ਫਿਰੋਜ਼ਪੁਰ ਨੇ ਦੱਸਿਆ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮਿਆਂ ਤੇ ਡਰਇਵਰਾਂ ਨੂੰ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਮੌਕੇ ਦੀਆਂ ਸਰਕਾਰਾਂ ਜਿਵੇਂ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰ ਨੇ ਸਿਰਫ ਲਾਰਿਆਂ ਵਿਚ ਰੱਖਿਆ ਹੈ, ਜੱਥੇਬੰਦੀਆਂ ਦੇ ਸੰਘਰਸ਼ਾਂ ਸਦਕਾ ਜੇਕਰ ਕੋਈ ਸਰਕਾਰ ਪੱਕਾ ਕਰਨ ਦੀ ਨੀਤੀ ਬਣਾਉਂਦੀ ਹੈ ਤਾਂ ਅਗਲੀ ਸਰਕਾਰ ਇਹ ਕਹਿ ਕੇ ਰੋਕ ਦਿੰਦੀ ਹੈ, ਕਿ ਅਸੀਂ ਉਸ ਤੋਂ ਵਧੀਆ ਨੀਤੀ ਬਣਾਵਾਂਗੇ, ਪਰ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ 16.05.2023 ਨੂੰ ਪਾਲਿਸੀ ਤਿਆਰ ਕੀਤੀ ਹੈ, ਉਸ ਵਿੱਚ ਬਹੁਤ ਸਾਰੀਆਂ ਸ਼ਰਤਾਂ ਹਨ ਜਿਵੇਂ ਗਰੁੱਪ ਡੀ (D) ਦੀ ਰਿਟਾਇਰਮੈਂਟ 58 ਸਾਲ, ਗਰੁੱਪ ਡੀ ਦੇ ਮੁਲਾਜ਼ਮਾਂ ਨੂੰ ਪੱਕੇ ਹੋਣ ਲਈ 8 ਵੀ ਪਾਸ ਦੀ ਸ਼ਰਤ, ਜਦੋਂ ਤੋਂ ਮੁਲਾਜ਼ਮ ਇਸ ਪਾਲਿਸੀ ਰਾਹੀਂ ਨਿਯੁਕਤੀ ਕਰਦਾ ਹੈ, ਉਸ ਤੋਂ ਪਹਿਲਾਂ ਵਾਲੀ ਡੇਲੀਵੇਜ, ਅਡਹਾਂਕ, ਸਮੇਂ ਕੀਤੀ ਸੇਵਾ ਦਾ ਲਾਭ ਨਾ ਮਿਲਣਾ, ਸਿਰਫ਼ ਗਰੁੱਪ ਡੀ ਨੂੰ 15000/ ਤਨਖ਼ਾਹ ਅਤੇ ਸਾਲ ਬਾਅਦ 5% ਵਾਧਾ,ਇਸ ਕਰਕੇ ਇਹ ਪਾਲਿਸੀ ਹੁਣ ਤੱਕ ਦੀਆਂ ਬਣੀਆਂ ਸਾਰੀਆਂ ਪਾਲਿਸੀਆਂ ਵਿਚੋਂ ਸਭ ਤੋਂ ਮਾੜੀ ਮੁਲਾਜ਼ਮ ਵਿਰੋਧੀ ਪਾਲਿਸੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੌਣਾਂ ਵਿੱਚ ਕੀਤੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਨੂੰ ਯਾਦ ਕਰਵਾਉਣ ਲਈ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਹਲਕੇ ਪਠਾਨਕੋਟ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ ਵਿੱਚ ਵੱਡੀ ਗਿਣਤੀ ਰਾਹੀਂ ਸ਼ਾਮਲ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ
ਜ਼ਿਲ੍ਹਾ ਜਨਰਲ ਸਕੱਤਰ ਮਿਹਰ ਸਿੰਘ, ਬਲਵਿੰਦਰ ਕੁਮਾਰ ਰੇਂਜ ਜਨਰਲ ਸਕੱਤਰ, ਸੂਬਾ ਸਿੰਘ, ਸੁਖਦੇਵ ਸਿੰਘ , ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਲੱਖਣ ਸਿੰਘ ਸਲਾਹਕਾਰ, ਦੇਸਾ ਸਿੰਘ, ਕਾਰਜ ਸਿੰਘ, ਬਲਜੀਤ ਸਿੰਘ, ਕਰਮਜੀਤ ਸਿੰਘ, ਕਾਬਲ ਸਿੰਘ, ਰਣਜੀਤ ਸਿੰਘ ਚੇਅਰਮੈਨ, ਜੀਤ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ,ਗੁਰਬਚਨ ਸਿੰਘ ਕਾਲਾ ਹਰਮੇਸ਼ ਸਿੰਘ,ਪ੍ਰੀਤਮ ਸਿੰਘ, ਸਲਵਿੰਦਰ ਸਿੰਘ,ਮੰਗਲ ਸਿੰਘ, ਮੁਖਤਿਆਰ ਸਿੰਘ, ਜਰਨੈਲ ਸਿੰਘ, ਦਿਆਲ ਸਿੰਘ,ਦੇਸਾ ਸਿੰਘ,ਕੇਸਰ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ,ਕਾਰਜ ਸਿੰਘ, ਅਵਨੀਸ਼ ਸ਼ਰਮਾ, ਜਸਪਾਲ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ

Related Articles

Leave a Comment