Home » ਰੂਸ ਨੇ ਦਿੱਤਾ Meta ਨੂੰ ਜਵਾਬ, Instagram ਦੀ ਟੱਕਰ ‘ਚ ਲਿਆ ਰਿਹਾ ਇਹ ਐਪ, ਜਾਣੋ ਕੀ ਹੈ ਖਾਸ?

ਰੂਸ ਨੇ ਦਿੱਤਾ Meta ਨੂੰ ਜਵਾਬ, Instagram ਦੀ ਟੱਕਰ ‘ਚ ਲਿਆ ਰਿਹਾ ਇਹ ਐਪ, ਜਾਣੋ ਕੀ ਹੈ ਖਾਸ?

ਰੂਸ ਨੇ ਇੰਸਟਾਗ੍ਰਾਮ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਇੰਸਟਾਗ੍ਰਾਮ ਦੇ ਮੁਕਾਬਲੇ 'ਚ ਨਵੀਂ ਐਪ Rossgram ਨੂੰ ਪੇਸ਼ ਕਰਨ ਦਾ ਐਲਾਨ ਕੀਤਾਹੈ । ਰੋਸਗ੍ਰਾਮ ਐਪ ਨੂੰ ਰੂਸ 'ਚ 28 ਮਾਰਚ ਨੂੰ ਲਾਂਚ ਕੀਤਾ ਜਾਵੇਗਾ।

by Rakha Prabh
72 views

ਜੇਐੱਨਐੱਨ,ਨਵੀਂ ਦਿੱਲੀ: ਰੂਸ ਨੇ ਇੰਸਟਾਗ੍ਰਾਮ ਐਪ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਇੰਸਟਾਗ੍ਰਾਮ ਦੇ ਮੁਕਾਬਲੇ ‘ਚ ਨਵੀਂ ਐਪ Rossgram ਨੂੰ ਪੇਸ਼ ਕਰਨ ਦਾ ਐਲਾਨ ਕੀਤਾਹੈ । ਰੋਸਗ੍ਰਾਮ ਐਪ ਨੂੰ ਰੂਸ ‘ਚ 28 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇੰਸਟਾਗ੍ਰਾਮ ਇੱਕ ਵੀਡੀਓ ਤੇ ਫੋਟੋ ਸ਼ੇਅਰਿੰਗ ਪਲੇਟਫਾਰਮ ਹੈ, ਜੋ ਕਿ ਫੇਸਬੁੱਕ ਤੇ ਮੇਟਾ ਪਲੇਟਫਾਰਮ ਦੀ ਇੱਕ ਕੰਪਨੀ ਹੈ। ਇੰਸਟਾਗ੍ਰਾਮ ਦੀ ਤਰ੍ਹਾਂ ਰੋਸਗ੍ਰਾਮ ਐਪ ‘ਚ ਵੀ ਕਈ ਫੀਚਰਜ਼ ਦਿੱਤੇ ਜਾਣਗੇ।

ਕਿਉਂ ਰੂਸ ‘ਚ ਬੈਨ ਹੋਇਆ ਇੰਸਟਾਗ੍ਰਾਮ

ਜਿਵੇਂ ਕਿ ਪਤਾ ਹੈ ਕਿ ਇੰਸਟੀਗ੍ਰਾਮ ਦੀ ਪੇਰੈਂਟ ਕੰਪਨੀ ਮੈਟਾ ਹੈ। ਜਦੋਂ ਮੈਟਾ ਨੇ ਆਪਣੇ ਸ਼ੋਸਲ ਮੀਡੀਆ ਪਲੇਟਫਾਰਮ ਨੂੰ ਰੂਸ ਦੇ ਖਿਲਾਫ਼ ਪੋਸਟ ਕਰਨ ਦੀ ਇਜ਼ਾਜ਼ਤ ਦੇ ਦਿੱਤੀ ਹੈ। ਇਸ ‘ਚ ਰੂਸੀ ਫੌਜ ਦੇ ਲਈ ਮੌਤ ਸ਼ਬਦ ਵਰਤਣ ਦੀ ਵੀ ਖੁਲ੍ਹ ਸੀ। ਜਦਕਿ ਫੇਸਬੁੱਕ ਇਸ ਮੌਤ ਸ਼ਬਦ ਨੂੰ ਹੇਟ ਸਪੀਚ ਦੇ ਦਾਇਰੇ ‘ਚ ਕਾਊਂਟ ਕਰਦੀ ਹੈ। ਪਰ ਯੂਕਰੇਨ ਦੇ ਲੋਕਾਂ ਲਈ ਫੇਸਬੁੱਕ ਨੇ ਹੇਟ ਸਪੀਚ ਦੀ ਪਾਲਿਸੀ ਨੂੰ ਬਦਲ ਦਿੱਤਾ।ਕੰਪਨੀ ਨੇ ਫੇਸਬੁੱਕ ‘ਤੇ “ਰੂਸੀ ਹਮਲਾਵਰਾਂ ਦੀ ਮੌਤ” ਵਰਗੇ ਸੰਦੇਸ਼ਾਂ ਦੀ ਇਜਾਜ਼ਤ ਦਿੱਤੀ। ਮੈਟਾ ਵਲੋਂ ਕਿਹਾ ਗਿਆ ਹੈ ਕਿ ਇਹ ਰੂਸੀ ਫੌਜੀ ਬਲਾਂ ਦੇ ਖਿਲਾਫ਼ ਯੂਕਰੇਨ ਦੇ ਲੋਕਾਂ ਦੇ ਵਿਰੋਧ ਦੀ ਆਵਾਜ਼ ਹੈ, ਜਿਸ ਕਾਰਨ ਰੂਸ ਦੁਆਰਾ ਇੰਸਟਾਗ੍ਰਾਮ ਐਪ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇੰਸਟਾਗ੍ਰਾਮ ਦੇ ਖਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

Rossgram ਐਪ ‘ਚ ਕੀ ਹੋਵੇਗਾ ਖਾਸ

ਰੋਸਗ੍ਰਾਮ ਐਪ ‘ਚ ਪੇਡ ਐਕਸੈਸ ਤੇ ਕਰਾਊਡਫੰਡਿੰਗ ਵਰਗੇ ਫੀਚਰਜ਼ ਦਿੱਤੇ ਜਾਣਗੇ, ਜੋ ਇੰਸਟਾਗ੍ਰਾਮ ਦੇ ਸਮਾਨ ਹੋਣਗੇ। ਲੀਕ ਹੋਈ ਰਿਪੋਰਟ ਮੁਤਾਬਕ ਰੋਸਗ੍ਰਾਮ ਦਾ ਲੇਆਉਟ ਤੇ ਕਲਰ ਵੀ ਇੰਸਟਾਗ੍ਰਾਮ ਵਰਗਾ ਹੀ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕੀ ਤਕਨੀਕੀ ਕੰਪਨੀਆਂ ਦੀਆਂ ਪਾਬੰਦੀਆਂ ਤੋਂ ਬਾਅਦ ਰੂਸ ਘਰੇਲੂ ਪੱਧਰ ‘ਤੇ ਟੈਕਨਾਲੋਜੀ ਦਾ ਵਿਕਾਸ ਕਰ ਰਿਹਾ ਹੈ। ਰੂਸ ਤੋਂ ਪਹਿਲਾਂ ਭਾਰਤ ਨੇ ਦੇਸ਼ ਵਾਸੀਆਂ ਨੂੰ ਘਰੇਲੂ ਤਕਨੀਕ ਅਪਣਾਉਣ ਲਈ ਕਿਹਾ ਸੀ। ਜਦੋਂ ਭਾਰਤ ਸਰਕਾਰ ਨੇ ਸਰਹੱਦ ‘ਤੇ ਤਣਾਅ ਦਰਮਿਆਨ ਦੇਸ਼ ਦੀ ਸੁਰੱਖਿਆ ਤੇ ਅਖੰਡਤਾ ਦੇ ਮੱਦੇਨਜ਼ਰ ਚੀਨੀ ਐਪ ‘ਤੇ ਪਾਬੰਦੀ ਲਗਾ ਦਿੱਤੀ ਸੀ।

Related Articles

Leave a Comment