Home » ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ ਚੋਰਾਂ ਨੇ, ਗੋਲਕ ਤੋੜ ਕੇ ਨਕਦੀ ਅਤੇ ਹੋਰ ਕੀਮਤੀ ਸਮਾਨ ਕੀਤਾ ਚੋਰੀ , ਡੀਵੀਆਰ ਵੀ ਲੈ ਗਏ ਕੱਢ ਕੇ

ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ ਚੋਰਾਂ ਨੇ, ਗੋਲਕ ਤੋੜ ਕੇ ਨਕਦੀ ਅਤੇ ਹੋਰ ਕੀਮਤੀ ਸਮਾਨ ਕੀਤਾ ਚੋਰੀ , ਡੀਵੀਆਰ ਵੀ ਲੈ ਗਏ ਕੱਢ ਕੇ

by Rakha Prabh
35 views

…. ਲਵਪ੍ਰੀਤ ਸਿੰਘ ਖੁਸ਼ੀ ਪੁਰ …..
ਗੁਰਦਾਸਪੁਰ 21 ਫਰਵਰੀ

ਸੂਬੇ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਅਜਿਹਾ ਹੀ ਮਾਮਲਾ ਬੀਤੀ ਰਾਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅੰਦਰ ਪੈਂਦੇ ਪਿੰਡ ਪੱਡਾ ਵਿੱਚ ਵਾਪਰਿਆ ਹੈ ਜਿਥੇ ਅਨਪਛਾਤੇ ਚੋਰਾਂ ਵੱਲੋਂ ਸੰਤ ਬਾਬਾ ਹਜ਼ਾਰਾ ਸਿੰਘ ਘੁੰਮਣਾ ਵਾਲਿਆਂ ਦੇ ਗੁਰਦੁਆਰਾ ਸਾਹਿਬ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬਲਵੰਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸਵੇਰੇ ਨਿਤਨੇਮ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਦਾ ਲੋਕ ਟੁੱਟਾ ਪਿਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਟੁਟੀ ਪਈ ਸੀ ਜਿਸ ਵਿੱਚ ਕਰੀਬ 5 ਹਜ਼ਾਰ ਦੀ ਨਗਦੀ,ਐਮਪੀਲੀਫਾਇਰ ਸੈਟ,ਇਕੋ ਸੈਟ,ਮਾਈਕ,ਬੈਟਰਾ ਇਨਵਰਟਰ,ਐਲਈਡੀ ਅਤੇ ਸੀਸੀ ਟੀਵੀ ਕੈਮਰਿਆਂ ਦਾ ਡੀਵੀਆਰ ਚੋਰ ਚੋਰੀ ਕਰਕੇ ਰਫੂ ਚੱਕਰ ਹੋਏ ਹਨ।
ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਪਿੰਡ ਦੇ ਮੋਹਤਬਰ ਆਗੂ ਫੌਜੀ ਤਸਬੀਰ ਸਿੰਘ ਪੱਡਾ ਵੱਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਜਿਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਉਕਤ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਸਾਡੇ ਵੱਲੋਂ ਜਾਂਚ ਕਰਨ ਆਏ ਏਐਸ ਆਈ ਰਘਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਦੇ ਮੋਹਤਬਰ ਆਗੂ ਵੱਲੋਂ ਪੁਲਿਸ ਨੂੰ ਥਾਣੇ ਫੋਨ ਤੇ ਇਤਲਾਹ ਦਿੱਤੀ ਸੀ ਤੇ ਮੌਕੇ ਤੇ ਆ ਕੇ ਦੇਖਿਆ ਇਹਨਾਂ ਦੇ ਗੁਰਦੁਆਰਾ ਸਾਹਿਬ ਵਿੱਚੋਂ ਕੀਮਤੀ ਸਮਾਨ ਚੋਰੀ ਹੋ ਚੁੱਕਾ ਹੈ ਜੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਆਨ ਦਰਜ ਕਰਵਾਏਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related Articles

Leave a Comment