ਬਟਾਲਾ, 21 ਫਰਵਰੀ ( ਲਵਪ੍ਰੀਤ ਸਿੰਘ ਖੁਸ਼ੀ ਪੁਰ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਵਿਖੇ ਪ੍ਰਿੰਸੀਪਲ ਰਕੇਸ਼ ਸ਼ਰਮਾਂ ਦੀ ਦਿਸ਼ਾ ਨਿਰਦੇਸ਼ ਵਿਚ ਵੋਕੇਸ਼ਨਲ ਟਰੇਨਰ ਤਲਵਿੰਦਰ ਸਿੰਘ ਵੱਲੋ ਨਾਗਰਿਕ ਸੁਰੱਖਿਆ ਕੈਂਪ ਲਗਾਇਆ ਗਿਆ ਜਿਸ ਵਿਚ ਆਫਤ ਪ੍ਰਬੰਧਕ ਮਾਹਰ ਹਰਬਖਸ਼ ਸਿੰਘ ਸ਼ਾਮਲ ਹੋਏ।
ਇਸ ਮੌਕੇ ਰਾਸ਼ਟਰੀ ਹੁਨਰ ਯੋਗਤਾ ਢਾਂਚੇ ਦੇ ਵਿਦਿਆਰਥੀਆਂ ਨੂੰ ਹਰਬਖਸ਼ ਸਿੰਘ ਵੱਲੋ ਦਸਿਆ ਕਿ ਸਭ ਤੋਂ ਵੱਧ ਵਿਨਾਸ਼ਕਾਰੀ ਕੁਦਰਤੀ ਆਫਤਾਂ ਵਿੱਚੋਂ ਭੁਚਾਲ ਇਕ ਹੈ । ਭੁਚਾਲ ਕਿਸੇ ਵੀ ਸਮੇਂ, ਦਿਨ ਜਾਂ ਰਾਤ ਨੂੰ ਚਾਣਚੱਕ ਬਿਨਾਂ ਪੂਰਵ ਸੂਚਨਾ ਅਤੇ ਚਿਤਾਵਨੀ ਦੇ ਆਉਂਦਾ ਹੈ ਤੇ ਹੱਸਦੇ ਵੱਸਦੇ ਲੋਕ ਜ਼ਖਮੀ ਜਾਂ ਮਰ ਜਾਂਦੇ ਹਨ। ਸੁਰੱਖਿਆ ਬਾਰੇ ਜਾਣਕਾਰੀ ਨਾ ਹੋਣ ਕਰਕੇ ਬਹੁਤ ਜਿਆਦਾ ਜਾਨ ਤੇ ਮਾਲ ਦਾ ਨੁਕਸਾਨ ਹੁੰਦਾ ਹੈ । ਇਸ ਕੋਈ ਵੀ ਰਹਾਇਸ਼ੀ ਜਾਂ ਵਪਾਰਕ ਇਮਾਰਤਾਂ ਬਣਾਉਂਦੇ ਸਮੇਂ ਭੁਚਾਲ ਸੁਰੱਖਿਆ ਯਕੀਨੀ ਬਣਾਉ ।
ਇਸ ਮੌਕੇ ਉਨ੍ਹਾਂ ਕਿਹਾ ਕਿ ਭੁਚਾਲ ਮੌਕੇ ਜੇਕਰ ਤੁਸੀਂ ਸਕੂਲ ਦੇ ਅੰਦਰ ਹੋ ਤਾਂ ਆਪਣੇ ਡੈਸਕ ਥੱਲੇ ਵੜ ਕੇ ਉਸ ਨੂੰ ਮਜਬੂਤੀ ਨਾਲ ਫੜ ਲਵੋ । ਆਪਣੇ ਘਰ ਜਾਂ ਕਿਸੇ ਮਕਾਨ ਦੇ ਅੰਦਰ ਹੋ ਤਾਂ ਕਿਸੇ ਮਜ਼ਬੂਤ ਜਾਂ ਉਚੇ ਪਲੰਘ (ਬੈਡ) ਥੱਲੇ ਬੈਠੋ ਅਤੇ ਉਥੇ ਉਹਨਾਂ ਚਿਰ ਟਿਕੇ ਰਹੋ ਜਿਨੀ ਦੇਰ ਭੁਚਾਲ ਦੇ ਝਟਕੇ ਖਤਮ ਨਾ ਹੋਣ।ਸਾਵਧਾਨੀਆਂ ਬਾਰੇ ਹੋਰ ਵਿਸ਼ਥਾਰ ਨਾਲ ਦੱਸਿਆ।
ਆਖਰ ਵਿਚ ਭੁਚਾਲ ਸੁਰੱਖਿਆ ਸਬੰਧੀ ਜਸ਼ਨਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਅਮਨਿੰਦਰ ਸਿੰਘ ਤੇ ਬਬਲਜੀਤ ਸਿੰਘ ਵਿਦਿਆਰਥੀਆਂ ਵੱਲੋ ਕੀਤੇ ਗਏ ਸਵਾਲਾਂ ਦੇ ਜਵਾਬ ਦੌਰਾਨ ਦੱਸਿਆ ਕਿ ਜਿਆਦਾ ਹੰਗਾਮੀ ਸਥਿਤੀ ਵਿਚ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਵਲੰਟੀਅਰ ਸੇਵਾ ਕਰਨ ਲਈ ਤਿਆਰ ਰੱਖਣਾ ਚਾਹੀਦਾ ਹੈl