ਹੁਸ਼ਿਆਰਪੁਰ 6 ਜੁਲਾਈ (ਤਰਸੇਮ ਦੀਵਾਨਾ )
ਆਦਿ ਧਰਮ ਗੁਰੂ ਸੰਤ ਸਰਵਣ ਦਾਸ ਲੁਧਿਆਣਾ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਾਅਲੀ ਜਾਤੀ ਸਰਟੀਫਿਕੇਟ ਬਣਾਕੇ ਗਰੀਬ ਆਦਿ ਵਾਸੀ ਬਹੁਜਨ ਸਮਾਜ ਦੀਆਂ ਰਾਖਵੇਂਕਰਨ ਦੀਆਂ ਨੌਕਰੀਆਂ ਹੜੱਪਣ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਰਗੇ ਮਾਮਲਿਆਂ ਨੂੰ ਪਹਿਲ ਦੇ ਅਧਾਰ ਤੇ ਅਤੇ ਗੰਭੀਰਤਾ ਨਾਲ ਹੱਲ ਕਰੇ ਕਿਉਂਕਿ ਇਹ ਆਦਿ ਵਾਸੀ ਬਹੁਜਨ ਸਮਾਜ ਦੇ ਸੰਵਿਧਾਨਕ ਅਧਿਕਾਰਾਂ ਦਾ ਅਹਿਮ ਮਾਮਲਾ ਹੈ। ਇਸ ਸੰਬੰਧੀ 8 ਜੁਲਾਈ ਨੂੰ ਧਾਮ ਸੱਚਖੰਡ ਚਾਨਣ ਪੁਰੀ ਸ਼ੇਰਗੜ ਚੰਡੀਗੜ ਰੋਡ ਨਜਦੀਕ ਅਸਲਾਮਾਬਾਦ ਵਿਖੇ ਮੀਟਿੰਗ ਵਿਚ ਸਮਾਜ ਦੇ ਨੋਜਬਾਨਾਂ,ਬੁਧੀਜੀਵੀਆਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਆਦਿ ਧਰਮ ਮਿਸ਼ਨ (ਰਜਿ.)ਭਾਰਤ ਵਲੋਂ ਪਹਿਲਾਂ ਵੀ ਕਈ ਬਾਰ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕੇ ਜਾਣ। ਓਨਾ ਕਿਹਾ ਕਿ ਵਿਦਿਆਰਥੀਆਂ ਦੀਆਂ ਰੋਕੀਆਂ ਡਿਗਰੀਆਂ ਤੁਰੰਤ ਦਿੱਤੀਆਂ ਜਾਣ ਅਤੇ ਜਿਹੜੇ ਵਿਦਿਆਰਥੀ ਦਾਖਲਾ ਲੈਣ ਲਈ ਭਟਕ ਰਹੇ ਹਨ ਉਨਾਂ ਦੇ ਕਾਲਜਾਂ ਵਿਚ ਦਾਖਲੇ ਕਰਾਏ ਜਾਣ। ਜਿਹੜੇ ਟੈਕਨੀਕਲ ਕਾਲਿਜ,ਯੂਨੀਵਰਸਿਟੀਆਂ ਵਿਦਿਆਰਥੀਆਂ ਨਾਲ ਇਸ ਮਸਲੇ ਤੇ ਤਾਲਮੇਲ ਨਹੀਂ ਕਰਦੇ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸੰਤ ਸਮਾਜ ਨੇ ਕਿਹਾ ਕਿ ਸਵਰਨ ਜਾਤੀ ਦੇ ਲੋਕਾਂ ਵੱਲੋਂ ਅਨੁਸੂਚਿਤ ਜਾਤੀ ਦੇ ਜਾਅਲੀ ਸ਼ਡਿਊਲਕਾਸਟ ਸਰਟੀਫਿਕੇਟ ਬਣਾ ਕੇ ਲਾਭ ਲੈ ਰਹੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਦੀਆਂ ਬਣਾਈਆਂ ਜਾਇਦਾਦਾਂ ਕੁਰਕ ਕੀਤੀਆਂ ਜਾਣ ਅਤੇ ਅਨੁਸੂਚਿਤ ਜਾਤੀ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਰਾਣਾ ਬੈਕਲਾਗ ਪੂਰਾ ਕਰਕੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਉਨਾਂ ਕਿਹਾ ਆਦਿ ਵਾਸੀ ਬਹੁਜਨ ਸਮਾਜ ਦੇ ਸੰਵਿਧਾਨਕ ਅਧਿਕਾਰਾਂ ਲਈ ਸੰਤ ਸਮਾਜ ਚੁੱਪ ਕਰਕੇ ਨਹੀਂ ਬੈਠੇਗਾ ਅਤੇ ਹਰ ਸੰਘਰਸ਼ ਲਈ ਤਿਆਰ ਰਹੇਗਾ ਤੇ ਸਹਿਯੋਗ ਕਰੇਗਾ।