Home » ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਿਰੋਜ਼ਪੁ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਿਰੋਜ਼ਪੁ

ਆਈ.ਟੀ.ਸੀ. ਲਿਮਟਿਡ ਦੇ ਅਧਿਕਾਰੀਆਂ ਵੱਲੋਂ ਚਿੱਲੀ ਕਲੱਸਟਰ ਦੇ ਮੈਬਰਾਂ ਨਾਲ ਮਿਰਚ ਦੀ ਖਰੀਦ ਨੂੰ ਲੈ ਕੇ ਮੀਟਿੰਗ

by Rakha Prabh
14 views

ਕੰਪਨੀ ਹੁਣ ਫਿਰੋਜ਼ਪੁਰ ਜ਼ਿਲ੍ਹੇ ਵਿੱਚੋ ਮਿਰਚ ਦੀ ਕਰੇਗੀ ਖ਼ਰੀਦ

ਰਮਨਦੀਪ ਸਿੰਘ ਮਾਨ ਐਗਰੀ ਪਾਲਿਸੀ ਮਾਹਰ ਅਤੇ ਰਵਦੀਪ ਕੌਰ ਇੰਚਾਰਜ, ਏ.ਆਈ.ਐੱਫ. ਦੀ ਅਗਵਾਈ ਵਿੱਚ ਆਈ.ਟੀ.ਸੀ. ਲਿਮਟਿਡ ਦੇ ਅਧਿਕਾਰੀਆਂ ਵਲੋਂ ਚਿੱਲੀ ਕਲੱਸਟਰ ਦੇ ਮੈਬਰਾਂ ਨਾਲ ਮਿਰਚ ਦੀ ਖਰੀਦ ਨੂੰ ਲੈ ਕੇ ਮੀਟਿੰਗ ਕੀਤੀ ਗਈ।  ਇਸ ਮੀਟਿੰਗ ਦੌਰਾਨ ਸਿਮਰਨ ਸਿੰਘ ਬਾਗਬਾਨੀ ਵਿਕਾਸ ਅਫਸਰ ਵਲੋ ਮੀਟਿੰਗ ਵਿੱਚ ਪਹੁੰਚੇ ਅਧਿਕਾਰੀਆਂ ਨੂੰ ਜਿਲ੍ਹਾ ਫਿਰੋਜ਼ਪੁਰ ਵਿੱਚ ਮਿਰਚ ਅਧੀਨ ਰਕਬੇ, ਪੈਦਾਵਾਰ, ਕਾਸ਼ਤ ਕੀਤੀਆ ਜਾਦੀਆਂ ਮਿਰਚ ਦੀਆ ਕਿਸਮਾਂ ਅਤੇ ਉਨ੍ਹਾਂ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ ਗਈ।
ਰਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਆਈ.ਟੀ.ਸੀ. ਲਿਮਟਿਡ ਵੱਲੋ ਜ਼ਿਆਦਾਤਰ ਸੁੱਕੀ ਲਾਲ ਮਿਰਚ ਦੀ ਖਰੀਦ ਗਨਟੂਰ, ਆਧਰਾਂ ਪ੍ਰਦੇਸ਼ ਤੋ ਕੀਤੀ ਜਾਦੀ ਹੈ। ਪੰਰਤੂ ਹੁਣ ਕੰਪਨੀ ਵਲੋਂ ਮਿਰਚ ਦੀ ਗੁਣਵੱਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਵਿੱਚੋ ਮਿਰਚ ਦੀ ਖਰੀਦ ਕਰਨ ਦਾ ਫੈਸਲਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫਸਲੀ ਵਿਭਿਨੰਤਾ ਨੂੰ ਉਤਸ਼ਾਹਿਤ ਕਰਨ ਲਈ ਮਿਤੀ 17 ਮਾਰਚ ਨੂੰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਬਾਗਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪ੍ਰੋਜੈਕਟ ਫੇਜ ਦੇ ਪੜਾਅ-1 ਅਧੀਨ ਜ਼ਿਲ੍ਹੇ ਅੰਦਰ ਮਿਰਚ ਦੀ ਕਾਸ਼ਤ ਨੂੰ ਹੋਰ ਪ੍ਰਫੁਲੱਤ ਕਰਨ ਲਈ ਚਿੱਲੀ ਕਲੱਸਟਰ ਡਿਵੈੱਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਗਰਾਮ ਦੌਰਾਨ ਚੁਣੇ ਗਏ ਮਿਰਚ ਕਾਸ਼ਤਕਾਰਾ ਨੂੰ ਬਾਗਬਾਨੀ ਵਿਭਾਗ ਵਲੋਂ ਖੇਤ ਤੋਂ ਲੈ ਕੇ ਮੰਡੀਕਰਨ ਤੱਕ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਗਈ। ਨਤੀਜੇ ਵਜੋਂ ਕਾਸ਼ਤਕਾਰਾ ਦੇ ਖੇਤਾਂ ਵਿਚੋਂ ਲਏ ਗਏ ਮਿਰਚ ਦੇ ਸੈਂਪਲਾਂ ਵਿੱਚ ਕੀਟਨਾਸ਼ਕ ਅਤੇ ਉਲੀਨਾਸ਼ਕ ਦਵਾਈਆਂ ਦੀ ਮਾਤਰਾ ਮੈਕਸੀਮਮ ਰੇਸੀਡਿਉ ਲੈਵਲ ਤੋ ਘੱਟ ਪਾਇਆ ਗਿਆ। ਚਿੱਲੀ ਕਲੱਸਟਰ ਦੇ ਮੈਂਬਰਾਂ ਵਲੋਂ ਲਾਲ ਸੁੱਕੀ ਮਿਰਚ ਤੋਂ ਵੱਧ ਮੁਨਾਫਾ ਲੈਣ ਲਈ ਖੁਦ ਮੰਡੀਕਰਣ ਕਰਨ ਦਾ ਫੈਸਲਾ ਲਿਆ ਜਿਸ ਦੇ ਸਿੱਟੇ ਵਜੋਂ ਕਿਸਾਨ ਚੰਗਾ ਮੁਨਾਫਾ ਕਮਾ ਰਹੇ ਹਨ।
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾ ਵਲੋਂ ਵੀ ਲਗਾਤਾਰ ਚਿੱਲੀ ਕਲੱਸਟਰ ਦੇ ਦੌਰੇ ਕੀਤੇ ਗਏ ਅਤੇ ਮਿਰਚ ਕਾਸ਼ਤਕਾਰਾ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਮੌਕੇ ਉਪਰ ਹੱਲ ਕੀਤਾ ਗਿਆ। ਉਨ੍ਹਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸਾਨਾਂ ਦੀ ਉਪਜ ਨੂੰ ਸਿੱਧਾ ਫੈਕਟਰੀ ਤੱਕ ਪਹੁੰਚਾਇਆ ਜਾਵੇ ਤਾਂ ਜੋ ਜਿਮੀਂਦਾਰਾ ਨੂੰ ਮਿਰਚ ਦਾ ਸਹੀ ਮੁੱਲ ਮਿਲ ਸਕੇ।
 ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜੋ ਪ੍ਰੋਜੈਕਟ ਫੋਜ ਦੇ ਪੜਾਅ-1 ਅਧੀਨ ਚਿੱਲੀ ਕਲੱਸਟਰ ਡਿਵੈੱਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਹੁਣ ਉਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਭਵਿੱਖ ਵਿੱਚ ਮਿਰਚ ਦੀ ਕਾਸ਼ਤ ਅਧੀਨ ਰਕਬਾ ਵੱਧਣ ਦੀ ਸੰਭਾਵਨਾ ਹੈ ਜੋ ਕਿ ਕਿਸਾਨਾ ਦੀ ਆਮਦਨ ਵਧਾਉਣ ਅਤੇ ਫਸਲੀ ਵਿਭਿਨੰਤਾ ਨੂੰ ਉਤਸ਼ਾਹਿਤ ਕਰਨ ਵਿੱਚ ਵੱਡਾ ਯੋਗਦਾਨ ਪਾਵੇਗੀ।

Related Articles

Leave a Comment