Home » ਮਾਤਾ ਬੰਗਲਾਮੁਖੀ ਜੀ ਦਾ ਮੂਰਤੀ ਸਥਾਪਨਾ ਦਿਵਸ 15 ਜੁਲਾਈ ਨੂੰ ਮਨਾਇਆ ਜਾਵੇਗਾ

ਮਾਤਾ ਬੰਗਲਾਮੁਖੀ ਜੀ ਦਾ ਮੂਰਤੀ ਸਥਾਪਨਾ ਦਿਵਸ 15 ਜੁਲਾਈ ਨੂੰ ਮਨਾਇਆ ਜਾਵੇਗਾ

by Rakha Prabh
19 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ)
ਸ੍ਰੀ ਰਾਮ ਮੰਦਿਰ ਭੱਲਾ ਕਲੋਨੀ ਵਿਖੇ ਮਾਤਾ ਬੰਗਲਾਮੁਖੀ ਜੀ ਦਾ ਮੂਰਤੀ ਸਥਾਪਨਾ ਦਿਵਸ 15 ਜੁਲਾਈ ਨੂੰ ਧੂੰਮਧਾਮ ਤੇ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਇਹ ਜਾਣਕਾਰੀ ਪੰਡਿਤ ਮਦਨ ਭਾਰਦਵਾਜ ਨੇ ਦਿੱਤੀ। ਇਸੇ ਦੌਰਾਨ ਪੰਡਿਤ ਮਦਨ ਭਾਰਦਵਾਜ ਨੂੰ ਲਾਈਫ਼ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ ਅਤੇ ਪ੍ਰੇਮ ਸਿੰਘ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪੰਡਿਤ ਮਦਨ ਭਾਰਦਵਾਜ ਨੇ ਕਿਹਾ ਕਿ 15 ਜੁਲਾਈ ਨੂੰ ਇਸ ਮੰਦਿਰ ਵਿੱਚ ਮਾਤਾ ਬੰਗਲਾਮੁਖੀ ਜੀ ਮੂਰਤੀ ਸਥਾਪਿਤ ਕੀਤੇ ਨੂੰ ਇੱਕ ਸਾਲ ਮੁਕੰਮਲ ਹੋ ਜਾਵੇਗਾ ਅਤੇ ਇਸੇ ਖੁਸ਼ੀ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਵੱਧ ਚੜ ਕੇ ਸ਼ਰਧਾਲੂ ਨਤਮਸਤਕ ਹੋਣਗੇ ਅਤੇ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ ਮਾਤਾ ਬੰਗਲਾਮੁਖੀ ਜੀ ਦੇ ਮੂਰਤੀ ਸਥਾਪਨਾ ਦਿਵਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰੋ। ਇਸ ਮੌਕੇ ਸਕੱਤਰ ਨਿਸ਼ਾਨ ਸਿੰਘ ਅਟਾਰੀ, ਰਵੀ ਪ੍ਰਕਾਸ਼, ਐੱਸ.ਕੇ ਬਿੰਦਰਾ, ਵਰਲਡ ਹਿਊਮਨ ਰਾਈਟਸ ਦੇ ਕੌਮੀ ਮੀਤ ਪ੍ਰਧਾਨ ਰੁਪੇਸ਼ ਧਵਨ, ਮੰਦਿਰ ਕਮੇਟੀ ਦੇ ਪ੍ਰਧਾਨ ਹੰਸ ਰਾਜ ਵਸ਼ਿਸ਼ਟ, ਸ਼ਵੀਨਾਥ, ਸੁਖਦੇਵ ਰਾਜ, ਸੁਰੇਸ਼ ਚੰਦਰ, ਅਸ਼ਵਨੀ ਕੁਮਾਰ, ਰਮਨ ਕੁਮਾਰ, ਪੁਰਸ਼ੋਤਮ ਤੇਜਪਾਲ, ਦਿਨੇਸ਼ ਕੁਮਾਰ, ਰਮਨ ਅਰੋੜਾ, ਤਜਿੰਦਰ ਕੁਮਾਰ, ਸੁਰਜੀਤ ਕੁਮਾਰ, ਨਿਤਿਨ ਸ਼ਰਮਾ ਆਦਿ ਹਾਜ਼ਰ ਸਨ।

Related Articles

Leave a Comment