ਨੂਰਮਹਿਲ 12 ਜੂਨ ( ਨਰਿੰਦਰ ਭੰਡਾਲ ) ਪ੍ਰੇਮ ਕੁਮਾਰ ( 62 ) ਵਾਸੀ ਉਦੋਵਾਲ ਥਾਣਾ ਮਹਿਤਪੁਰ ਜਿਲਾ ਜਲੰਧਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਮੈਂ ਆਪਣੇ ਨਾਨਕੇ ਪਿੰਡ ਮਾਊਵਾਲ 11 ਜੂਨ ਦਿਨ ਐਤਵਾਰ ਨੂੰ ਘਰ ਰਾਤ ਰਹਿ ਕੇ ਆਪਣੇ ਦੋਸਤ ਦੇ ਪਿੰਡ ਲਿੱਤਰਾਂ ਵਿਖੇ ਮਿਲਣ ਲਈ ਆਇਆ ਸੀ। ਜੋ ਕਿ ਮੇਰਾ ਦੋਸਤ ਵਿਦੇਸ਼ ਵਿਚ ਰਹਿੰਦਾ ਹੈ ਕਿ ਉਹ ਆਪਣੇ ਪਿੰਡ ਆਇਆ ਹੋਇਆ ਸੀ। ਉਨ੍ਹਾਂ ਨੇ ਆਪਣੀ ਜ਼ਮੀਨ ਵੇਚਣੀ ਸੀ। ਉਨ੍ਹਾਂ ਕੋਲੋਂ ਜ਼ਮੀਨ ਦੀ ਫਰਦ ਲੈ ਕੇ ਪਿੰਡ ਸੰਘੇ ਜਗੀਰ ਦੇ ਸਟੋਰਾਂ 100 ਕਰਮ ਅੱਗੇ ਜਦੋਂ ਮੈਂ ਪਿੰਡ ਰਾਮਪੁਰ ਮੁੜ ਕੇ ਵੇਖਣ ਲੱਗਾ ਕਿ ਫਰਦ ਮੁਤਾਬਕ ਜ਼ਮੀਨ ਕਿੱਧਰ ਪੈਦੀ ਹੈ। ਇੰਨੇ ਚਿਰ ਨੂੰ ਮੇਰੇ ਮਗਰੋਂ ਮੋਟਰਸਾਈਕਲ ਸਵਾਰ ਦੋ ਲੁਟੇਰੇ ਮੇਰੇ ਪਾਸੋਂ ਪੈਸੇ ਅਤੇ ਮੋਬਾਈਲ ਖੋਹਣ ਦੀ ਨੀਯਤ ਨਾਲ ਮੇਰੇ ਸਿਰ ਦੇ ਉੱਪਰ ਦਾਤਰ ਮਾਰਿਆ ਤੇ ਮੌਕੇ ਤੋਂ ਦੋਨੋ ਲੁਟੇਰੇ ਪਿੰਡ ਰਾਮਪੁਰ ਵੱਲ ਨੂੰ ਫਰਾਰ ਹੋ ਗਏ। ਪ੍ਰੇਮ ਕੁਮਾਰ ਬਜ਼ੁਰਗ ਜ਼ਖਮੀ ਹਾਲਤ ਵਿਚ ਆਪਣੇ ਆਪ ਹੀ ਮੋਟਰਸਾਈਕਲ ਚਲਾਕੇ ਸਿਵਲ ਹਸਪਤਾਲ ਨੂਰਮਹਿਲ ਪਹੁੰਚ ਗਿਆ। ਨੂਰਮਹਿਲ ਦੇ ਸਿਵਲ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਹੈ ਜੋ ਕਿ ਸਿਰ ਵਿਚ ਜ਼ਿਆਦਾ ਦਾਤਰ ਮਾਰਨ ਨਾਲ ਸਿਰ ਵਿਚ 8/9 ਟਾਂਕੇ ਲੱਗੇ ਹਨ।
ਇਸ ਦੀ ਸੂਚਨਾਂ ਥਾਣਾ ਮੁੱਖੀ ਸੁਖਦੇਵ ਸਿੰਘ ਨੂਰਮਹਿਲ ਦੇ ਦਿੱਤੀ ਹੈ। ਜਦੋਂ ਇਸ ਸਬੰਧੀ ਸੁਖਦੇਵ ਸਿੰਘ ਨੂੰ ਸੂਚਨਾਂ ਮਿਲਦੇ ਸਾਰ ਹੀ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਜਾ ਕੇ ਬਜ਼ੁਰਗ ਪ੍ਰੇਮ ਕੁਮਾਰ ਦੇ ਬਿਆਨ ਕਲਮਬੰਦ ਕਰਕੇ ਦੋਨੋ ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।