Home » ਏ. ਜੀ. ਟੀ. ਐਫ. ਦੀ ਕਾਰਵਾਈ, ਗਾਇਕ ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਗ੍ਰਿਫਤਾਰ

ਏ. ਜੀ. ਟੀ. ਐਫ. ਦੀ ਕਾਰਵਾਈ, ਗਾਇਕ ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਗ੍ਰਿਫਤਾਰ

by Rakha Prabh
56 views
ਨਵੀਂ ਦਿੱਲੀ, 28 ਅਪੈ੍ਰਲ (ਯੂ. ਐਨ. ਆਈ.)-ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਐਕਸ਼ਨ ਵਿਚ ਹੈ। ਏਜੀਟੀਐੱਫ ਨੇ ਗਾਇਕ ਕਰਨ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰਿਆਂ ਖਿਲਾਫ ਮੋਹਾਲੀ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ 16 ਅਪ੍ਰੈਲ ਨੂੰ ਪੰਜਾਬੀ ਸਿੰਗਰ ਕਰਨ ਔਜਲਾ ਤੇ ਸ਼ੈਰੀ ਮਾਨ ਦੀ ਯੂਐੱਸਏ ਵਿਚ ਵਿਆਹ ਵਿਚ ਗਾਉਂਦੇ ਹੋਏ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿਚ ਲਾਰੈਂਸ ਦਾ ਭਰਾ ਅਨਮੋਲ ਨੱਚਦੇ ਹੋਏ ਦੇਖਿਆ ਗਿਆ ਸੀ। ਜਦੋਂ ਕਿ ਵਿਦੇਸ਼ ਮੰਤਰਾਲੇ ਨੇ ਸਤੰਬਰ 2022 ਵਿਚ ਬਿਆਨ ਜਾਰੀ ਕੀਤਾ ਸੀ ਕਿ ਅਨਮੋਲ ਨੂੰ ਕੀਨੀਆ ਡਿਟੇਨ ਕੀਤਾ ਗਿਆ ਹੈ ਪਰ ਅਪ੍ਰੈਲ ਵਿਚ ਉਸ ਦੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਵਿਦੇਸ਼ ਮੰਤਰਾਲੇ ਨੂੰ ਵੀ ਇਸ ‘ਤੇ ਸਫਾਈ ਦੇਣੀ ਪਈ ਸੀ। ਮੁਲਜ਼ਮ ਸ਼ਾਰਪੀ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼ਾਰਪੀ ਸਿੰਗਰ ਕਰਨ ਔਜਲਾ ਦਾ ਖਾਸ ਹੈ। ਕਰਨ ਔਜਲਾ ਦੇ ਨਾਲ-ਨਾਲ ਦਿਖਣ ਤੋਂ ਇਲਾਵਾ ਉਸ ਦਾ ਨਾਂ ਕਬੱਡੀ ਪ੍ਰੋਗਰਾਮ ਆਯੋਜਿਤ ਕਰਵਾਉਣ ਵਿਚ ਵੀ ਆਉਂਦਾ ਹੈ। ਫਿਲਹਾਲ ਏਜੀਟੀਐੱਫ ਉਸ ਤੋਂ ਅਨਮੋਲ ਬਾਰੇ ਪੁੱਛਗਿਛ ਕਰਨਾ ਚਾਹੁੰਦੀ ਹੈ। ਮੂਸੇਵਾਲਾ ਕਤਲਕਾਂਡ ਵਿਚ ਲਾਰੈਂਸ ਦੇ ਨਾਲ-ਨਾਲ ਅਨਮੋਲ ਦਾ ਨਾਂ ਵੀ ਸਾਹਮਣੇ ਆਇਆ ਸੀ। ਲਾਰੈਂਸ ਨੇ ਉਸ ਨੂੰ ਨੇਪਾਲ ਦੇ ਰਸਤੇ ਫੇਕ ਪਾਸਪੋਰਟ ਨਾਲ ਵਿਦੇਸ਼ ਭਿਜਵਾ ਦਿੱਤਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਸਤੰਬਰ 2022 ਵਿਚ ਉਸ ਦੇ ਡਿਟੇਨ ਕੀਤੇ ਜਾਣ ਦੀ ਜਾਣਕਾਰੀ ਦੇ ਬਾਅਦ ਨਾ ਹੀ ਪੰਜਾਬ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ ਅਨਮੋਲ ਦੀ ਖਬਰ ਲਈ। ਉਹ ਅਮਰੀਕਾ ਵਿਚ ਖੁੱਲ੍ਹਾ ਘੁੰਮ ਰਿਹਾ ਸੀ ਤੇ ਵਿਦੇਸ਼ ਮੰਤਰਾਲੇ ਨੂੰ ਇਹ ਵੀ ਪਤਾ ਨਹੀਂ ਸੀ ਕਿ ਅਮਰੀਕੀ ਸਰਕਾਰ ਨੇ ਉਸ ਦੀ ਡਿਟੈਂਸ਼ਨ ਖਤਮ ਕਰਕੇ ਉਸ ਨੂੰ ਖੁੱਲ੍ਹਾ ਛੱਡ ਦਿੱਤਾ ਹੈ।

Related Articles

Leave a Comment