ਵੱਡੀ ਖ਼ਬਰ : ਪੁਲਿਸ ਦੇ ਅੜਿੱਕੇ ਆਇਆ ਜਾਅਲੀ ਡੀ.ਐਸ.ਪੀ, ਮੁਕਦਮਾ ਦਰਜ਼
ਮਾਛੀਵਾੜਾ ਸਾਹਿਬ , 14 ਅਕਤੂਬਰ : ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਡੀ.ਐਸ.ਪੀ. ਕਹਿਣ ਵਾਲਾ ਇਕ ਨੌਸਰਬਾਜ਼ ਉਸ ਸਮੇਂ ਮਾਛੀਵਾੜਾ ਪੁਲਿਸ ਦੇ ਅੜਿੱਕੇ ਚੜ੍ਹਿਆ ਜਦੋਂ ਪੁਲਿਸ ’ਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਇਸ ਨੇ ਕੁਝ ਨੋਜਵਾਨਾ ਤੋਂ ਲੱਖਾਂ ਰੁਪਏ ਇਕਠੇ ਕਰ ਲਏ।
ਅਸਲ ’ਚ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ’ਚ ਉਦੋ ਆਇਆ, ਜਦੋਂ ਲਾਗਲੇ ਪਿੰਡ ਧਨੂੰਰ ਵਾਸੀ ਲਖਵਿੰਦਰ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ 12ਵੀਂ ਪਾਸ ਹੈ ਅਤੇ ਬੇਰੁਜਗਾਰ ਹੋਣ ਕਰਕੇ ਉਸ ਨੇ ਕਿਸੇ ਦੇ ਕਹਿਣ ’ਤੇ ਨੌਕਰੀ ਬਦਲੇ ਖੰਨਾ ਵਾਸੀ ਇਕ ਵਿਅਕਤੀ ਜੋ ਆਪਣੇ ਆਪ ਨੂੰ ਡੀ.ਐਸ.ਪੀ. ਕਹਿੰਦਾ ਹੈ ਨੂੰ ਡੇਢ ਲੱਖ ਰੁਪਏ ਦੇ ਦਿੱਤੇ।
ਜਦੋਂ ਪੁਲਿਸ ਨੇ ਛਾਣਬੀਣ ਕੀਤੀ ਤਾਂ ਉਹ ਡੀ.ਐਸ.ਪੀ. ਜਾਅਲੀ ਨਿਕਲਿਆ, ਜਿਸ ਦੀ ਪਹਿਚਾਣ ਦੀਪ ਪ੍ਰੀਤ ਸਿੰਘ ਤੌਰ ’ਤੇ ਹੋਈ ਹੈ ਜੋ ਕਿ ਇਕ ਨੌਸਰਬਾਜ਼ ਨਿਕਲਿਆ । ਫਿਲਹਾਲ ਇਹ ਜਾਅਲੀ ਡੀ.ਐਸ.ਪੀ. ਪੁਲਿਸ ਅੜਿੱਕੇ ਹੈ ।