Home ਵਿਦੇਸ਼ ਕੈਲੇਫੋਰਨੀਆ,ਚ ਹੋਏ,ਮੇਲਾ ਗ਼ਦਰੀ ਬਾਬਿਆਂ ਦਾ 2026 ਲੋਕ ਗਾਇਕ ਪ੍ਰਗਟ ਜ਼ੀਰਾ ਨੇ ਲੁਟਿਆ।

ਕੈਲੇਫੋਰਨੀਆ,ਚ ਹੋਏ,ਮੇਲਾ ਗ਼ਦਰੀ ਬਾਬਿਆਂ ਦਾ 2026 ਲੋਕ ਗਾਇਕ ਪ੍ਰਗਟ ਜ਼ੀਰਾ ਨੇ ਲੁਟਿਆ।

by gpsingh
68 views

ਅਮਰੀਕਾ/ ਕੈਲੇਫੋਰਨੀਆ। (ਰਾਖਾ ਪ੍ਰਭ ਬਿਓਰੋ)ਮੇਲਾ ਗ਼ਦਰੀ ਬਾਬਿਆਂ ਦਾ 2026 ਇੰਡੋ ਅਮਰੀਕਨ ਹੈਰੀਟੇਜ ਫੌਰਮ ਵੱਲੋਂ ਫਰੈਸਨੌ , ਕੈਲੈਫੋਰਨੀਆ ( ਅਮਰੀਕਾ) ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਹਲਕਾ ਜੀਰਾ ਦੇ ਜੰਮਪਲ ਲੋਕ ਗਾਇਕ ਪ੍ਰਗਟ ਜ਼ੀਰਾ ਨੇ ਅਮਰੀਕਾ ਵਿਚ ਪੰਜਾਬੀਅਤ ਦੇ ਰੰਗ ਬੰਨਦਿਆਂ ਪੰਜਾਬੀ ਸੱਭਿਆਚਾਰ ਦੀਆਂ ਧੁੰਮਾ ਪਾਈਆਂ ਹੋਈਆਂ ਹਨ।ਬੀਤੇ ਦਿਨੀ ਅਮਰੀਕਾ ਦੇ ਸ਼ਹਿਰ ਫਰੈਸਨੌ ਕੈਲੈਫੋਰਨੀਆ ਵਿਖੇ ਇੰਡੋ ਅਮਰੀਕਨ ਹੈਰੀਟੇਜ ਫੌਰਮ ਵੱਲੋਂ ,,ਮੇਲਾ ਗ਼ਦਰੀ ਬਾਬਿਆਂ ਦਾ 2026 ,, ਕਰਵਾਇਆ ਗਿਆ। ਜਿਸ ਵਿੱਚ ਪ੍ਰਗਟ ਜ਼ੀਰਾ ਨੇ ਲੋਕ ਗਾਇਕੀ ਰਾਹੀਂ ਨਸ਼ਿਆਂ ਤੇ ਵਿਅੰਗ ਕਸਦੇ ਗੀਤ ਨਾਲ ਲੋਕਾਂ ਨੂੰ ਪੰਜਾਬ ਦੀ ਨੌਜਵਾਨੀ ਦੇ ਹੋ ਰਹੇ ਘਾਣ ਦਾ ਵਿਖਿਆਨ ਕੀਤਾ। ਉਨ੍ਹਾਂ ਦੇ ਇਸ ਗੀਤ ਤੇ ਸਰਕਾਰ ਪ੍ਰਤੀ ਨਿਰਾਸ਼ਾ ਪ੍ਰਗਟ ਕਰਦਿਆ ਬੈਠੇ ਸਰੋਤਿਆਂ ਦੀਆਂ ਅੱਖਾਂ ਨਮ ਹੋਈਆਂ ਅਤੇ ਸੱਚ ਤੇ ਚੋਟ ਕਰਦੇ ਗੀਤ ਤੇ ਤਾੜੀਆਂ ਦੇ ਨਾਲ ਹਾਲ ਗੂੰਜ ਉੱਠਿਆ।

Related Articles

Leave a Comment