ਮੱਖੂ/ਫਿਰੋਜ਼ਪੁਰ, 26 ਜਨਵਰੀ ( ਮੰਗਲ ਸਿੰਘ ਮੱਖੂ ) :- ਸੰਯੁਕਤ ਕਿਸਾਨ ਮੋਰਚਾ ਦੇ ਤਿੰਨੋਂ ਫੋਰਮਾ ਵੱਲੋਂ ਦਾਣਾ ਮੰਡੀ ਮੱਖੂ ਵਿਖੇ ਗਣਤੰਤਰ ਦਿਹਾੜੇ ਮੌਕੇ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੋ ਸਾਂਝੇ ਫੋਰਮਾ ਵਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਗਿਆ ਹੈ, ਉਸ ਵਿੱਚ ਕਿਸਾਨ ਵੀਰਾਂ ਨੇ ਵੱਧ ਚੜ੍ਹਕੇ ਇਸ ਟਰੈਕਟਰ ਮਾਰਚ ਵਿੱਚ ਹਿੱਸਾ ਲਿਆ । ਉਂਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਜੋ ਕੁੰਭਕਰਨੀ ਨੀਂਦ ਸੁੱਤੀ ਹੈ, ਨੂੰ ਜਗਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਡੱਲੇਵਾਲ ਨਾਲ ਤੁਰੰਤ ਗੱਲਬਾਤ ਕਰੇ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਸਾਂਝੇ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਕਾਨੂੰਨ ਰੱਦ ਕੀਤੇ ਗਏ ਸਨ, ਉਹ ਦੁਬਾਰਾ ਡਰਾਫਟਾ ਦੇ ਰੂਪ ਵਿੱਚ ਪੰਜਾਬ ਸਰਕਾਰ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ, ਜੋ ਕਿ ਕਿਸਾਨ, ਮਜ਼ਦੂਰ, ਵਪਾਰੀਆਂ, ਆੜਤੀਆਂ ਤੇ ਦੁਕਾਨਦਾਰਾਂ ਦੇ ਵਿਰੋਧੀ ਹਨ। ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਤੁਰੰਤ ਰੱਦ ਕੀਤਾ ਜਾਵੇ, ਜੇਕਰ ਪੰਜਾਬ ਸਰਕਾਰ ਵਲੋਂ ਇਹ ਡਰਾਫਟਾਂ ਨੂੰ ਲਾਗੂ ਕੀਤਾ ਤਾਂ ਇਸਦੇ ਗੰਭੀਰ ਸਿੱਟੇ ਨਿਕਲਣਗੇ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਪ੍ਰਗਟ ਸਿੰਘ ਤਲਵੰਡੀ ਨਿਪਾਲਾਂ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਲਖਵਿੰਦਰ ਸਿੰਘ ਪੀਰ ਮੁਹੰਮਦ, ਵੀਰ ਸਿੰਘ ਨਿਜਾਮਦੀਨ ਵਾਲਾ, ਸੁਖਦੇਵ ਸਿੰਘ ਅਰਾਈਆਂਵਾਲਾ, ਸ਼ੁਬੇਗ ਸਿੰਘ ਸੂਲਾ, ਕਾਬਲ ਸਿੰਘ ਲਖਨਪਾਲ, ਗੁਰਦੇਵ ਸਿੰਘ ਤਲਵੰਡੀ, ਕੁਲਵੰਤ ਸਿੰਘ ਨਿਹਾਲਕੇ, ਹਰਬੇਲ ਸਿੰਘ ਰਸੂਲਪੁਰ, ਨਵਤੇਜ ਸਿੰਘ ਰਿੰਪਲ ਕੁਮਾਰ, ਹਰਜਿੰਦਰ ਸਿੰਘ, ਜੋਗਾ ਸਿੰਘ ਨੰਗਲ ਆਦਿ ਕਿਸਾਨ ਹਾਜ਼ਰ ਸਨ।
