Home » ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਮੂਨਕ ਵਿਖੇ ਗਊਸ਼ਾਲਾਵਾਂ ਦਾ ਦੌਰਾ

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਮੂਨਕ ਵਿਖੇ ਗਊਸ਼ਾਲਾਵਾਂ ਦਾ ਦੌਰਾ

ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਦੇ ਪਾਣੀ ਨਾਲ ਪਸ਼ੂਧੰਨ ਨੂੰ ਪੁੱਜੇ ਨੁਕਸਾਨ ਦਾ ਲਿਆ ਜਾਇਜ਼ਾ

by Rakha Prabh
9 views
ਮੂਨਕ/ਸੰਗਰੂਰ, 25 ਜੁਲਾਈ, 2023: ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ ਸਿੰਗਲਾ ਨੇ ਤਹਿਸੀਲ ਮੂਨਕ ਦੇ ਹੜ੍ਹ ਪ੍ਰਭਾਵਿਤ ਇਲਾਕੇ ਅਤੇ ਇਸ ਇਲਾਕੇ ਵਿਚ ਮੌਜੂਦ ਗਊਸ਼ਾਲਾਵਾਂ ਦਾ ਦੌਰਾ ਕਰਕੇ ਹਾਲਾਤਾਂ ਦਾ ਜ਼ਾਇਜਾ ਲਿਆ । ਇਸ ਤੋਂ ਪਹਿਲਾਂ ਉਨ੍ਹਾਂ ਨੇ ਲਾਰਡ ਸ਼ਿਵਾ ਪਬਲਿਕ ਸਕੂਲ ਹਮੀਰਗੜ੍ਹ ( ਮੂਨਕ ) ਵਿਖੇ ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੜਾਂ ਦੇ ਪਾਣੀ ਨਾਲ ਗਊ ਧੰਨ ਅਤੇ ਹੋਰ ਪਸ਼ੂ ਧੰਨ ਦੇ ਹੋਏ ਨੁਕਸਾਨ ਸੰਬੰਧੀ ਮੀਟਿੰਗ ਕਰਕੇ ਜਾਇਜ਼ਾ ਲਿਆ। ਇਸ ਮੌਕੇ ਡਿਊਟੀ ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਗਊਆਂ ਅਤੇ ਹੋਰ ਪਸ਼ੂ ਧੰਨ ਨੂੰ ਸੁਰੱਖਿਅਤ ਜਗ੍ਹਾ ਤੇ ਤਬਦੀਲ ਕਰਨ ਨਾਲ ਜਾਨੀ ਨੁਕਸਾਨ ਬਹੁਤ ਘੱਟ ਹੈ।
ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਲੋਕਾਂ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਜਿਵੇਂ ਕਿ ਹਰਾ -ਚਾਰਾ, ਫੀਡ ਅਤੇ ਜ਼ਰੂਰੀ ਦਵਾਈਆਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਅਤੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਦਿਨ -ਰਾਤ ਇੱਕ ਕਰਕੇ ਪਸੂ ਧੰਨ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਗਊਸ਼ਾਲਾ ਹਮੀਰਗੜ੍ਹ ਅਤੇ ਮੂਨਕ ਦੇ ਮੈਂਬਰਾਂ ਨੇ ਸਰਕਾਰ ਅਤੇ ਅਧਿਕਾਰੀਆ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਦੀ ਤਾਰੀਫ਼ ਕੀਤੀ।
ਚੇਅਰਮੈਨ ਨੇ ਅਧਿਕਾਰੀਆ ਨੂੰ ਸੰਬੋਧਨ ਕਰਦੇ ਕਿਹਾ ਕਿ ਮਹਿਕਮੇ ਅਤੇ ਗਊਸ਼ਾਲਾਵਾਂ ਦੀਆਂ ਹਰ ਜਰੂਰੀ ਮੰਗਾਂ ਸਬੰਧੀ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਆਉਣ ਵਾਲ਼ੇ ਦਿਨਾਂ ਵਿੱਚ ਪਾਣੀ ਦਾ ਪੱਧਰ ਠੀਕ ਹੋਣ ਉਪਰੰਤ ਮੱਖੀ ਤੇ ਮੱਛਰ ਤੋਂ ਬਚਾਅ ਲਈ ਗਊਸ਼ਾਲਾ, ਘਰਾਂ ਅਤੇ ਬੇਸਹਾਰਾ ਗਉਧੰਨ ਤੇ ਸਪਰੇਅ ਕਰਾਉਣ ਦੇ ਨਾਲ ਬਿਮਾਰੀਆਂ ਦੇ ਰੋਕਥਾਮ ਲਈ ਕੈਂਪ ਲਗਾਉਣ ਦੀ ਹਦਾਇਤ ਕੀਤੀ। ਇਸ ਮੌਕੇ ਡਾ. ਰਵੀ ਕਾਂਤ, ਸੀ.ਈ.ਓ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ . ਸੁਖਵਿੰਦਰ ਸਿੰਘ, ਡਾ. ਖੁਸ਼ਵਿੰਦਰ, ਡਾ. ਜਤਿੰਦਰਪਾਲ, ਡਾ. ਹਿਮਾਂਸ਼ੂ ਵੀ ਹਾਜ਼ਰ ਸਨ।

Related Articles

Leave a Comment