ਫਗਵਾੜਾ 25 ਜੁਲਾਈ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਵਲੋਂ ਡੇਂਗੂ ਜਾਗਰੁਕਤਾ ਦੇ ਉਦੇਸ਼ ਨੂੰ ਮੁੱਖ ਰਖਦਿਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਇਕ ਸਮਾਗਮ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਮੁਹੱਲਾ ਸ਼ਿਵਪੁਰੀ ਵਿਖੇ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਐਸ.ਐਮ.ਓ. ਡਾ: ਲਹਿੰਬਰ ਰਾਮ ਅਤੇ ਗੈਸਟ ਆਫ ਆਨਰ ਵਜੋਂ ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ ਨੇ ਸ਼ਿਰਕਤ ਕੀਤੀ। ਹਾਜਰੀਨ ਨੂੰ ਸੰਬੋਧਨ ਕਰਦਿਆਂ ਐਸ.ਐਮ.ਓ. ਡਾ. ਲੈਹਿੰਬਰ ਰਾਮ ਨੇ ਦੱਸਿਆ ਕਿ ਬਰਸਾਤੀ ਮੌਸਮ ‘ਚ ਘਰਾਂ ਦੇ ਆਲੇ-ਦੁਆਲੇ ਇਕੱਤਰ ਹੋਣ ਵਾਲੇ, ਕੂਲਰਾਂ ਅਤੇ ਪੰਛੀਆਂ ਦੇ ਪੀਣ ਲਈ ਕਈ ਦਿਨਾਂ ਦੇ ਰੱਖੇ ਪਾਣੀ ’ਚ ਡੇਂਗੂ ਮੱਛਰ ਦੇ ਫੈਲਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ। ਇਸ ਵਾਸਤੇ ਘਰਾਂ ਦੇ ਆਲੇ-ਦੁਆਲੇ ਜਿਥੇ ਗੰਦਗੀ ਤੋਂ ਨਿਜ਼ਾਤ ਪਾਉਣ ਦੀ ਲੋੜ ਹੈ, ਉਥੇ ਸਾਫ ਪਾਣੀ ਘਰਾਂ ਦੁਆਲੇ ਇਕੱਤਰ ਨਾ ਹੋਵੇ, ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਨਾਇਬ ਤਹਿਸੀਲਦਾਰ ਪਵਨ ਕੁਮਾਰ ਨੇ ਭਰੋਸਾ ਦਿੱਤਾ ਕਿ ਫਗਵਾੜਾ ਪ੍ਰਸ਼ਾਸਨ ਸ਼ਹਿਰ ਦੇ ਨਾਗਰਿਕਾਂ ਦੀ ਸਿਹਤਯਾਬੀ ਲਈ ਹਮੇਸ਼ਾ ਗੰਭੀਰ ਰਹਿੰਦਾ ਹੈ। ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਤੁਰੰਤ ਪ੍ਰਾਸਾਸ਼ਨ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਮਾਂ ਰਹਿੰਦੇ ਹਰ ਸਮੱਸਿਆ ਦਾ ਢੁਕਵਾਂ ਹਲ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਆਮ ਲੋਕਾਂ ਦੇ ਜਾਗਰੁਕ ਹੋਣ ਨਾਲ ਹੀ ਬਿਮਾਰੀਆਂ ਤੋਂ ਬਚਾਅ ਸੰਭਵ ਹੈ। ਡਾ: ਕਮਲਜੀਤ ਸਿੰਘ ਸੀਨੀਅਰ ਹੈਲਥ ਇੰਸਪੈਕਟਰ ਅਤੇ ਡਾ: ਬਲਿਹਾਰ ਚੰਦ ਹੈਲਥ ਇੰਸਪੈਕਟਰ ਨੇ ਹਾਜਰੀਨ ਨੂੰ ਸੁਚੇਤ ਕੀਤਾ ਕਿ ਬੁਖ਼ਾਰ ਮਹਿਸੂਸ ਹੋਣ ਦੀ ਸੂਰਤ ’ਚ ਤੁਰੰਤ ਦਵਾਈ ਲੈਣੀ ਚਾਹੀਦੀ ਹੈ। ਜੇਕਰ ਬੁਖਾਰ ਨਾ ਉਤਰੇ ਤਾਂ ਖੂਨ ਦਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਫਗਵਾੜਾ ‘ਚ ਡੇਂਗੂ ਤੇ ਮਲੇਰੀਆ ਵਰਗੀ ਬਿਮਾਰੀਆਂ ਦੇ ਇਲਾਜ ਦਾ ਪੂਰਾ ਪ੍ਰਬੰਧ ਹੈ। ਇਸ ਦੌਰਾਨ ਲਖਵਿੰਦਰ ਸਿੰਘ, ਡਾ. ਰਮਨ ਸ਼ਰਮਾ, ਪਿ੍ਰਤਪਾਲ ਕੌਰ ਤੁਲੀ, ਰੂਪ ਕੁਮਾਰ, ਬਲਦੇਵ ਕੁਮਾਰ ਤੇ ਰਮਨ ਨਹਿਰਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਤੋਂ ਬਾਅਦ ਸਰਬ ਨੌਜਵਾਨ ਸਭਾ ਦੇ ਮੈਂਬਰਾਂ ਅਤੇ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਲੜਕੀਆਂ ਨੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਦੀ ਟੀਮ ਦੇ ਨਾਲ ਸਹਿਯੋਗ ਕਰਦਿਆਂ ਡੋਰ-ਟੂ-ਡੋਰ ਪੰਫਲੈਟ ਵੰਡੇ, ਮੈਡੀਕਲ ਟੀਮ ਨੇ ਕੂਲਰਾਂ ਤੇ ਗਮਲਿਆਂ ਆਦਿ ਦੀ ਚੈਕਿੰਗ ਕੀਤੀ। ਇਸ ਤੋਂ ਇਲਾਵਾ ਗਲੀਆਂ ਤੇ ਨਾਲੀਆਂ ‘ਚ ਦਵਾਈਆਂ ਦਾ ਛਿੜਕਾਅ ਵੀ ਕੀਤਾ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਉਂਦੇ ਦਿਨਾਂ ‘ਚ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ‘ਚ ਡੇਂਗੂ ਜਾਗਰੁਕਤਾ ਮੁਹਿਮ ਜਾਰੀ ਰਹੇਗੀ। ਉਹਨਾਂ ਸਹਿਯੋਗ ਲਈ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਸਭਾ ਵਲੋਂ ਡਾ. ਲੈਂਬਰ ਰਾਮ ਅਤੇ ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ ਵਲੋਂ ਨਿਭਾਈ ਗਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਨਰਿੰਦਰ ਸਿੰਘ ਸੈਣੀ, ਗੁਰਦੀਪ ਕੰਗ, ਹਰਬੰਸ ਲਾਲ, ਪਿ੍ਰੰਸ ਕੁਮਾਰ, ਦੇਵਰਾਜ, ਬਿੰਦਰ ਪਾਲ, ਪਰਸ ਰਾਮ ਸ਼ਿਵਪੁਰੀ, ਨਰੇਸ਼ ਕੁੁਮਾਰ, ਮੋਹਨ ਲਾਲ, ਅਸ਼ੋਕ ਕੁਮਾਰ, ਕਮਲਜੀਤ ਸੰਧੀ, ਇੰਦਰਜੀਤ ਸਾਹਨੀ, ਰਾਮ ਲਾਲ, ਡਾ. ਬੱਬੂ ਸੋਂਧੀ, ਸਾਹਿਬਜੀਤ ਸਾਬੀ, ਅਨੂਪ ਦੁੱਗਲ, ਮੈਨੇਜਰ ਜਗਜੀਤ ਸਿੰਘ ਸੇਠ, ਮਨਦੀਪ ਬਾਸੀ, ਮੈਡਮ ਪੂਜਾ ਸੈਣੀ, ਪੰਜਾਬੀ ਗਾਇਕ ਬਲਵਿੰਦਰ ਬਿੰਦਾ, ਸਤਪ੍ਰਕਾਸ਼ ਸੱਗੂ, ਸੁਰਿੰਦਰ ਸਿੰਘ, ਗੁਰਮੇਜ ਸਿੰਘ, ਸੁਨੀਲ ਕੁਮਾਰ, ਨਿਰਭੈਰ ਸਿੰਘ, ਮੋਹਿਤ ਕੁਮਾਰ, ਡਾ. ਜੀਤ ਸਿੰਘ, ਪ੍ਰਭ ਤੁਲੀ, ਮਾਲਾ, ਨਿਧੀ, ਕਾਜਲ, ਨਿਕਿਤਾ, ਪੂਜਾ ਸ਼ਰਮਾ, ਗੁਰਵਿੰਦਰ ਕੌਰ, ਸੁਧਾ ਆਦਿ ਹਾਜਰ ਸਨ।