ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸ਼ਹਿਰੀ ਪੁਲਿਸ ਵੱਲੋਂ ਲੱਗ-ਲੱਗ ਏਰੀਆਂ ਵਿੱਚ ਨਸ਼ਾ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਦਿਆਂ, ਲਾਹੌਰੀ ਗੇਂਟ ਮੁੱਖ ਅਫ਼ਸਰ ਥਾਣਾ ਮਹਿਲਾਂ ਦੇ ਇੰਸਪੈਕਟਰ ਪਰਮਦੀਪ ਕੌਰ ਨੇ ਨੌਜ਼ਵਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਨਸ਼ਿਆਂ ਦੇ ਖਿਲਾਫ਼ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ।
ਇਸੇ ਲੜੀ ਤਹਿਤ ਮੁੱਖ ਅਫ਼ਸਰ ਥਾਣਾ ਡੀ-ਡਵੀਜ਼ਨ ਅੰਮ੍ਰਿਤਸਰ, ਇੰਸਪੈਕਟਰ ਸਰਮੈਲ ਸਿੰਘ ਵੱਲੋਂ ਇਲਾਕ਼ਾ ਸ਼ਕਤੀ ਨਗਰ ਵਿਖੇ ਪਬਲਿਕ ਨਾਲ ਮੀਟਿੰਗ ਕੀਤੀ ਗਈ ਅਤੇ ਨਸ਼ਿਆਂ ਦੇ ਖਿਲਾਫ਼ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।