ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਇੰਸਪੈਕਟਰ ਜਗਜੀਤ ਸਿੰਘ ਇੰਚਾਰਜ਼ ਥਾਣਾ ਐਨਆਰਆਈ ਵਿੰਗ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਕੱਦਮਾ ਦਰਖ਼ਾਸਤ ਯੂ.ਆਈ.ਡੀ ਨੰਬਰ 2234910 ਮਿਤੀ 12.1.2022 ਵੱਲੋਂ ਗੁਰਜਿੰਦਰ ਸਿੰਘ ਵਾਸੀ ਪਿੰਡ ਜੋੜੋਕੇ ਜ਼ਿਲ੍ਹਾ ਤਰਨ ਤਾਰਨ ਦੀ ਪੜਤਾਲ ਦੀ ਜਾਂਚ ਤੋਂ ਬਾਅਦ, ਅੰਮ੍ਰਿਤਸਰ ਲੀਗਲ ਰਾਏ ਦੀ ਮੰਨਜ਼ੂਰੀ ਬਾਅਦ ਮਾਨਯੋਗ ਏਡੀਜੀਪੀ ਐਨ.ਆਰ.ਆਈ ਵਿੰਗ ਮੋਹਾਲੀ ਦਰਜ ਰਜਿਸਟਰ ਹੋਇਆ ਕਿ ਦੋਸ਼ੀ ਏਜੰਟ ਰੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਾਰਡ ਨੰ.3, ਮੱਲੀਆ, ਨੇੜੇ ਗੁਰਦੁਆਰਾ ਸਿੰਘ ਸਭਾ, ਜ਼ਿਲਾਂ ਫਿਰੋਜ਼ਪੁਰ ਨੇ ਮੁਦੱਈ ਦੇ ਭਰਾ ਯਾਦਵਿੰਦਰ ਸਿੰਘ ਤੇ ਉਸਦੀ ਪਤਨੀ ਨੂੰ ਵਿਦੇਸ਼ ਕੈਨੇਡਾ ਭੇਜਿਆਂ ਅਤੇ ਨਾ ਹੀ ਉਹਨਾਂ ਦੇ ਪਾਸਪੋਰਟ ਵਾਪਸ ਕੀਤੇ ਹਨ, ਬਲਕਿ ਉਹਨਾ ਪਾਸੋਂ ਵਿਦੇਸ਼ ਭੇਜਣ ਦੇ ਨਾਮ ਤੇ 12 ਲੱਖ 70 ਹਜਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਤਰ੍ਹਾਂ ਦੋਸ਼ੀ ਰੁਪਿੰਦਰ ਸਿੰਘ ਏਜੰਟ ਵੱਲੋਂ ਮੁਦੱਈ ਤੇ ਉਸਦੇ ਪਰਿਵਾਰ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਪੈਸਿਆਂ ਦੀ ਧੋਖਾਧੜੀ ਕਰਨ ਅਤੇ ਉਹਨਾਂ ਦੇ ਪਾਸਪੋਰਟ ਵੀ ਆਪਣੇ ਕਬਜੇ ਵਿੱਚ ਰੱਖਣ ਤੇ ਮੁਕੱਦਮਾਂ ਨੰਬਰ 13 ਮਿਤੀ 6.8.2022 ਜੁਰਮ 406,420 ਭ:ਦ ਵਾਧਾ ਜੁਰਮ ਪੰਜਾਬ ਵਲ ਫੈਸ਼ਨਲ ਐਕਟ ਸਾਲ 2014 ਸੈਕਸ਼ਨ 13 ਅਤੇ 120-ਬੀ ਭ:ਦ ਥਾਣਾ ਐਨ.ਆਰ.ਆਈ, ਜਿਲਾ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਦੌਰਾਨੇ ਤਫ਼ਤੀਸ਼ ਇਸਦੇ ਸਾਥੀ ਸੁਰਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਜੋਝੋਕੇ ਜਿਲਾ ਤਰਨ-ਤਾਰਨ ਨੂੰ ਮੁਕੱਦਮੇ ਵਿੱਚ ਨਾਮਜ਼ਦ ( ਮਿਤੀ 14.6.2023 ਰਾਹੀਂ ਹੁਕਮ ਨੰਬਰ 15763 ਨੋਡਲ ਡੈਸਕ-1 ਮਿਤੀ 31.5.2023) ਕਰਕੇ ਮਿਤੀ 6.9.2023 ਨੂੰ ਗ੍ਰਿਫ਼ਤਾਰ ਕੀਤਾ ਗਿਆ। ਏਜੰਟ ਰੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਫਿਰੋਜ਼ਪੁਰ ਦੇ ਵਾਰੰਟ ਗ੍ਰਿਫਤਾਰੀ ਜਾਰੀ ਹਨ, ਜਿਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀਂ ਹੈ।