Home » ਪੱਤਰਕਾਰ ਮਨਦੀਪ ਦੁੱਗਲ ਨੂੰ ਸਦਮਾ, ਛੋਟਾ ਭਰਾ ਸਵਰਗਵਾਸ

ਪੱਤਰਕਾਰ ਮਨਦੀਪ ਦੁੱਗਲ ਨੂੰ ਸਦਮਾ, ਛੋਟਾ ਭਰਾ ਸਵਰਗਵਾਸ

by Rakha Prabh
8 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ) ਪੱਤਰਕਾਰ ਮਨਦੀਪ ਸਿੰਘ ਦੁੱਗਲ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਉਹਨਾਂ ਦੇ ਛੋਟੇ ਭਰਾਤਾ ਗੁਰਪ੍ਰੀਤ ਸਿੰਘ 33 ਸਾਲ ਦੀ ਉਮਰ ਵਿੱਚ ਅਚਾਨਕ ਸਵਰਗਵਾਸ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਿਆ ਹੈ । ਮ੍ਰਿਤਕ ਗੁਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ ਸੀ। ਇਸ ਮੌਕੇ ਤੇ ਵੱਡੀ ਗਿਣਤੀ ‘ਚ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ।
                ਪੱਤਰਕਾਰ ਮਨਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 15 ਜੁਲਾਈ, ਦਿਨ ਸ਼ਨੀਵਾਰ ਨੂੰ ਗੁਰਦੁਆਰਾ ਤੂਤ ਸਾਹਿਬ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਿਖੇ ਬਾਅਦ ਦੁਪਹਿਰ 1 ਤੋਂ 2 ਵਜ਼ੇ ਤੱਕ ਹੋਵੇਗੀ।
            ਇਸ ਦੁੱਖ ਦੀ ਘੜੀ ਵਿੱਚ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਪੱਤਰਕਾਰ ਮਨਦੀਪ ਸਿੰਘ ਦੁੱਗਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਜਿਨ੍ਹਾਂ ਵਿੱਚ ਹਲਕਾ ਦੱਖਣੀ ਕਾਂਗਰਸ ਦੇ ਇੰਚਾਰਜ਼ ਈਸ਼ਵਰਜੋਤ ਸਿੰਘ ਚੀਮਾ, ਪੰਜਾਬ ਕਾਂਗਰਸ ਸੇਵਾ ਦਲ ਦੇ ਐਕਟਿੰਗ ਪ੍ਰਧਾਨ ਡਾ. ਦੀਪਕ ਮੰਨਣ, ਭਾਜਪਾ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਰਜਨੀਸ਼ ਧੀਮਾਨ, ਸੀਨੀਅਰ ਭਾਜਪਾ ਆਗੂ ਸਤਿੰਦਰਪਾਲ ਸਿੰਘ ਤਾਜਪੁਰੀ, ਭਾਜਪਾ ਦੇ ਮੰਡਲ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ, ਆਮ ਆਦਮੀ ਪਾਰਟੀ ਹਲਕਾ ਦੱਖਣੀ ਬੀ.ਸੀ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ, ਕੌਂਸਲਰ ਸੱਤਪਾਲ ਸਿੰਘ ਲੁਹਾਰਾ, ਕੌਂਸਲਰ ਸੁਖਬੀਰ ਸਿੰਘ ਕਾਲਾ, ਸਾਬਕਾ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ, ਆਮ ਆਦਮੀ ਪਾਰਟੀ ਦੇ ਵਾਰਡ ਨੰ : 32 ਦੇ ਪ੍ਰਧਾਨ ਜਤਿੰਦਰ ਸਿੰਘ ਛਿੰਦਾ, ਯੂਥ ਕਾਂਗਰਸੀ ਆਗੂ ਮਹਿਤਾਬ ਸਿੰਘ ਬੰਟੀ, ਭਾਜਪਾ ਆਗੂ ਨਿਰਮਲ ਸਿੰਘ ਐਸ . ਐਸ, ਸਮਾਜ ਸੇਵੀ ਟੀ.ਐਸ. ਕਾਕਾ, ਸਰਬਜੀਤ ਸਿੰਘ ਸਰਬਾ, ਭਾਜਪਾ ਆਗੂ ਹਰਜਿੰਦਰ ਸਿੰਘ ਖੰਭ, ਚੈਲ ਸਿੰਘ ਧੀਮਾਨ, ਆਪ ਆਗੂ ਮਨੀਸ਼ ਕੁਮਾਰ ਟਿੰਕੂ ਤੋਂ ਇਲਾਵਾ ਵੱਡੀ ਗਿਣਤੀ ‘ਚ ਪੱਤਰਕਾਰ ਭਾਈਚਾਰਾ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।

Related Articles

Leave a Comment