ਫਿਰੋਜ਼ਪੁਰ, 26 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ) ਦੇਸ਼ ਦੇ ਗਣਤੰਤਰ ਦਿਹਾੜੇ ਮੌਕੇ ਸਰਕਾਰੀ ਸਮਾਗਮਾਂ ਦੌਰਾਨ ਜਿਲ੍ਹਾ ਪੱਧਰ ਫਿਰੋਜ਼ਪੁਰ ਵਿਖੇ ਉਘੇ ਸਮਾਜ ਸੇਵੀ ਅਤੇ ਬੀਡੀਪੀਓ ਦਫ਼ਤਰ ਜ਼ੀਰਾ ਵਿਖੇ ਪੰਚਾਇਤ ਸਕੱਤਰ ਰੰਜਿਦਰ ਬੰਸੀਵਾਲ ਨੂੰ ਸਮਾਜਿਕ ਸੇਵਾਵਾਂ ਅਤੇ ਇਮਾਨਦਾਰੀ ਨਾਲ ਡਿਊਟੀ ਦੌਰਾਨ ਸੇਵਾਵਾਂ ਨਿਭਾਉਣ ਬਦਲੇ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ, ਰਜਨੀਸ਼ ਦਹੀਆ ਹਲਕਾ ਵਿਧਾਇਕ ਦਿਹਾਤੀ ਫਿਰੋਜ਼ਪੁਰ, ਰਣਬੀਰ ਸਿੰਘ ਭੁੱਲਰ ਵਿਧਾਇਕ ਹਲਕਾ ਸ਼ਹਿਰੀ ਫਿਰੋਜ਼ਪੁਰ, ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ , ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਫਿਰੋਜ਼ਪੁਰ ਵੱਲੋਂ ਅਤੇ ਜ਼ੀਰਾ ਵਿਖੇ ਐਸ ਡੀ ਐਮ ਗੁਰਮੀਤ ਸਿੰਘ, ਤਹਿਸੀਲਦਾਰ ਵਿਨੋਦ ਕੁਮਾਰ , ਬੀਡੀਪੀਓ ਜ਼ੀਰਾ ਸੁਰਜੀਤ ਸਿੰਘ, ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ, ਗੁਰਪ੍ਰੀਤ ਸਿੰਘ ਜੱਜ, ਪ੍ਰਧਾਨ ਨਗਰ ਕੌਂਸਲ ਸਰਬਜੀਤ ਕੌਰ ਆਦਿ ਵੱਲੋਂ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
