Home » ਪਰਿਆਸ ਸੰਸਥਾ ਨੇ ਪਲਾਹੀ ਰੋਡ ਦੇ ਆਲੇ ਦੁਆਲੇ ਬੂਟੇ ਲਗਾ ਕੇ ਮਨਾਈਆ ਵਿਸ਼ਵ ਵਾਤਾਵਰਨ ਦਿਵਸ

ਪਰਿਆਸ ਸੰਸਥਾ ਨੇ ਪਲਾਹੀ ਰੋਡ ਦੇ ਆਲੇ ਦੁਆਲੇ ਬੂਟੇ ਲਗਾ ਕੇ ਮਨਾਈਆ ਵਿਸ਼ਵ ਵਾਤਾਵਰਨ ਦਿਵਸ

by Rakha Prabh
34 views
ਫਗਵਾੜਾ 1 ਅਗਸਤ (ਸ਼ਿਵ ਕੋੜਾ) ਪਰਿਆਸ ਸਿਟੀਜਨਸ ਵੈਲਫ਼ੇਅਰ ਕੌਂਸਿਲ ਵਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਪਲਾਹੀ ਰੋਡ ਦੇ ਆਲੇ ਦੁਆਲੇ ਵੱਖ ਵੱਖ ਪ੍ਰਕਾਰ ਦੇ 60 ਤੋਂ ਵੱਧ ਬੂਟੇ ਲਗਾਏ ਗਏ। ਇਸ ਮੌਕੇ ਪਰਿਆਸ ਜੱਥੇਬੰਦੀ ਦੇ ਕੋਆਰਡੀਨੇਟਰਸ ਨੇ ਆਪਣੇ ਹੱਥੀਂ ਬੂਟੇ ਲਗਾਉਣ ਦੀ ਆਰੰਭਤਾ ਕਰਵਾਈ। ਸਮੂਹ ਜੱਥੇਬੰਦਕ ਮੈਂਬਰਾਂ ਨੇ ਪ੍ਰਣ ਲਿਆ ਕਿ ਉਹ ਇਹਨਾਂ ਬੂਟਿਆਂ ਦੀ ਰੁੱਖ ਬਣਨ ਤਕ ਦੇਖਭਾਲ ਕਰਦੇ ਰਹਿਣਗੇ। ਪਰਿਆਸ ਦੇ ਕਨਵੀਨਰ ਸ਼ਕਤੀ ਮਹਿੰਦਰੂ ਨੇ ਪ੍ਰੋਜੈਕਟ ਚੇਅਰਮੈਨ ਰਾਜਿੰਦਰ ਕੁਮਾਰ ਮਲਹੋਤਰਾ ਵਲੋਂ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਅਤੇ ਉਹਨਾਂ ਦੇ  ਵਾਤਾਵਰਨ ਪ੍ਰੇਮ ਦੀ ਸ਼ਲਾਘਾ। ਉਹਨਾ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਉਹਨਾਂ ਦੀ ਸੰਸਥਾ ਵਲੋਂ ਦੂਸਰੀ ਪਲਾਂਟੇਸ਼ਨ ਡਰਾਈਵ ਹੈ। ਉਹਨਾਂ ਵਿਸ਼ਵਾਸ ਦੁਆਈਆ ਕਿ ਫਗਵਾੜਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਾ ਭਰਾ ਬਨਾਉਣ ਲਈ ਉਹਨਾਂ ਦੀ ਸੰਸਥਾ ਲਗਾਤਾਰ ਯਤਨ ਜਾਰੀ ਰਖੇਗੀ। ਡਾ. ਕੁਲਵੰਤ ਸਿੰਘ ਭਿੰਡਰ ਅਤੇ ਰਾਜਨ ਧਵਨ ਨੇ ਵੀ ਵਾਤਾਵਰਣ ਸੁਰੱਖਿਆ ਜਾਗਰੁਕਤਾ ਵਿਸ਼ੇ ਸਬੰਧੀ ਆਪਣੇ ਪ੍ਰਭਾਵਸ਼ਾਲੀ ਵਿਚਾਰ ਰੱਖੇ। ਇਸ ਮੌਕੇ ਡਾਕਟਰ ਸੁਨੀਲ ਵਰਮਾ ਅਪੋਲੋ ਚਾਈਲਡ ਹਸਪਤਾਲ ਪਲਾਹੀ ਰੋਡ ਫਗਵਾੜਾ, ਸ਼ਿਵ ਕੁਮਾਰ ਵਰਮਾ ਜੇ.ਕੇ. ਲਕਸ਼ਮੀ ਸੀਮੇਂਟ, ਮੋਤੀ ਲਾਲ ਵਰਮਾ ਅਤੇ ਨਰਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ ।

Related Articles

Leave a Comment